ਮਸ਼ਹੂਰ ਫਿਲਮ ਅਦਾਕਾਰ ਅਕਸ਼ੈ ਕੁਮਾਰ ਦੀ ਮਾਂ ਅਰੁਣਾ ਭਾਟੀਆ ਦਾ ਦਿਹਾਂਤ ਹੋ ਗਿਆ ਹੈ।

ਉਹ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਆਈਸੀਯੂ ਵਿੱਚ ਇਲਾਜ ਦੌਰਾਨ ਅਰੁਣਾ ਭਾਟੀਆ ਨੇ ਆਖ਼ਰੀ ਸਾਂਹ ਲਏ ਤੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਇਸ ਸਬੰਧੀ ਅਕਸ਼ੈ ਕੁਮਾਰ ਨੇ ਟਵੀਟ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਅਕਸ਼ੇ ਕੁਮਾਰ ਨੇ ਭਾਵੁਕ ਟਵੀਟ ‘ਚ ਲਿਖਿਆ, ‘ਉਹ ਮੇਰਾ ਸਭ ਕੁਝ ਸੀ। ਅਤੇ ਅੱਜ ਮੈਂ ਅਸਹਿ ਦਰਦ ਮਹਿਸੂਸ ਕਰ ਰਿਹਾ ਹਾਂ। ਮੇਰੀ ਮਾਂ ਸ਼੍ਰੀਮਤੀ ਅਰੁਣਾ ਭਾਟੀਆ ਅੱਜ ਸਵੇਰੇ ਸ਼ਾਂਤੀਪੂਰਵਕ ਇਸ ਸੰਸਾਰ ਨੂੰ ਛੱਡ ਕੇ ਮੇਰੇ ਪਿਤਾ ਜੀ ਦੇ ਨਾਲ ਕਿਸੇ ਹੋਰ ਸੰਸਾਰ ਵਿੱਚ ਪਹੁੰਚ ਗਈ। ਮੈਂ ਤੁਹਾਡੀਆਂ ਪ੍ਰਾਰਥਨਾਵਾਂ ਦਾ ਸਤਿਕਾਰ ਕਰਦਾ ਹਾਂ ਕਿਉਂਕਿ ਮੈਂ ਅਤੇ ਮੇਰਾ ਪਰਿਵਾਰ ਇਸ ਪੜਾਅ ਚੋਂ ਲੰਘ ਰਿਹਾ ਹਾਂ। ਓਮ ਸ਼ਾਂਤੀ।’

ਤੁਹਾਨੂੰ ਦੱਸ ਦਈਏ ਕਿਅਕਸ਼ੈ ਕੁਮਾਰ ਦੀ ਮਾਂ ਅਰੁਣ ਭਾਟੀਆ ਦੀ ਉਮਰ ਲਗਭਗ 77 ਸਾਲ ਸੀ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਗੋਡਿਆਂ ਦੀ ਸਰਜਰੀ ਹੋਈ ਸੀ। ਅਰੁਣਾ ਭਾਟੀਆ ਇੱਕ ਫਿਲਮ ਪ੍ਰੋਡਿਊਸਰ ਵੀ ਹੈ ਅਤੇ ਉਨ੍ਹਾਂ ਨੇ ਕਈ ਫ਼ਿਲਮਾਂ ਪ੍ਰੋਡਿਊਸ ਵੀ ਕੀਤੀਆਂ ਹਨ। ਜਿਨ੍ਹਾਂ ‘ਚ ਹੌਲੀਡੇ ,ਨਾਮ ਸ਼ਬਨਮ ,ਅਤੇ ਰੁਸਤਮ ਵਰਗੀਆਂ ਕਈ ਫ਼ਿਲਮਾਂ ਸ਼ਾਮਿਲ ਹਨ।

Spread the love