ਪੰਜਾਬ ਕਾਂਗਰਸ ‘ਚ ਚੱਲ ਰਹੇ ਕਾਟੋ ਕਲੇਸ਼ ‘ਤੇ ਹਰੀਸ਼ ਰਾਵਤ ਨੇ ਵੱਡਾ ਬਿਆਨ ਦਿੱਤਾ ਹੈ।

ਰਾਵਤ ਨੇ ਕੈਪਟਨ ਸਿੱਧੂ ਦੀ ਲੜਾਈ ‘ਤੇ ਬਿਆਨ ਦਿੰਦੇ ਕਿਹਾ ਜੇ ਕਾਂਗਰਸ ‘ਚ ਕੈਪਟਨ Vs ਸਿੱਧੂ ਹੁੰਦਾ ਹੈ ਤਾਂ ਇਸ ਨਾਲ ਕਾਂਗਰਸ ਨੂੰ ਹੀ ਫਾਇਦਾ ਹੋਵੇਗਾ। ਇਸਦੇ ਨਾਲ ਹੀ ਰਾਵਤ ਨੇ ਕਿਸਾਨਾਂ ‘ਤੇ ਹੋ ਰਹੇ ਅੱਤਿਆਚਾਰ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨੇ ਸਾਧੇ ਹਨ।

ਰਾਵਤ ਨੇ ਕਿਹਾ ਭਾਜਪਾ ਦੇ 2 ਰੂਪ ਹਨ। ਇੱਕ ਉਹ ਰੂਪ ਹੈ ਜਿਸ ਨਾਲ ਉਹ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਉੱਚੀਆਂ ਗੱਲਾ ਕਰਦੇ ਹਨ ਜਿਸ ਨਾਲ ਲੋਕ ਉਨ੍ਹਾਂ ਦੀ ਪਾਰਟੀ ਤੇ ਵਿਸ਼ਵਾਸ ਕਰਨ ਅਤੇ ਦੂਜਾ ਉਸ ਦੇ ਉਲਟ ਜੋ ਹੁਣ ਭਾਜਪਾ ਕਿਸਾਨਾਂ ਦੇ ਨਾਲ ਕਰ ਰਹੀ ਹੈ |

ਇਸਦੇ ਨਾਲ ਹੀ ਰਾਵਤ ਨੇ ਕਰਨਾਲ ‘ਚ ਕਿਸਾਨਾਂ ਦੀ ਮਹਾਪੰਚਾਇਤ ‘ਤੇ ਖੱਟਰ ਸਰਕਾਰ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਖੱਟਰ ਨੇ ਸੋਚ ਲਿਆ ਹੈ ਕਿ ਕਿਸਾਨਾਂ ‘ਤੇ ਅੱਤਿਆਚਾਰ ਕਰਨਾ ਹੈ | ਰਾਵਤ ਨੇ ਕਿਹਾ ਹਰਿਆਣਾ ਇਸ ਵੇਲੇ ਕਿਸਾਨਾਂ ‘ਤੇ ਅੱਤਿਆਚਾਰ ਦੀ ਧਰਤੀ ਬਣ ਗਈ ਹੈ।

Spread the love