ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਕੈਦੀਆਂ ਦੀ ਭੀੜ ਨਾਲ ਭਰੀ ਇਕ ਜੇਲ੍ਹ ਵਿਚ ਭਿਆਨਕ ਅੱਗ ਲੱਗਣ ਕਾਰਨ ਕਰੀਬ 41 ਕੈਦੀਆਂ ਦੀ ਮੌਤ ਹੋ ਗਈ ਹੈ।

ਅੱਗ ਦੀ ਇਸ ਘਟਨਾ ‘ਚ 39 ਕੈਦੀ ਗੰਭੀਰ ਜਖਮੀ ਹੋਏ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਭੇਜਿਆ ਗਿਆ।

ਜਕਾਰਤਾ ਦੇ ਬਾਹਰਵਾਰ ਬਣੀ ਤਾਂਗੇਰੰਗ ਜੇਲ੍ਹ ਦੇ ਬਲਾਕ ਸੀ ਤੋਂ ਇਹ ਅੱਗ ਲੱਗੀ ਹੈ।

ਜਾਣਕਾਰੀ ਅਨੁਸਾਰ ਅੱਗ ਕੁਝ ਘੰਟਿਆਂ ਬਾਅਦ ਬੁਝਾਈ ਗਈ ਹੈ ਅਤੇ ਸਾਰੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਇਸ ਜੇਲ੍ਹ ਵਿਚ ਨਸ਼ੀਲੇ ਪਦਾਰਥਾਂ ਦੇ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ।

ਇਸ ਜੇਲ੍ਹ ਵਿਚ 1225 ਕੈਦੀਆਂ ਨੂੰ ਕੈਦ ਕੀਤਾ ਜਾ ਸਕਦਾ ਹੈ ਪ੍ਰੰਤੂ ਇਸ ਵਿਚ 2000 ਤੋਂ ਵਧੇਰੇ ਕੈਦੀ ਕੈਦ ਸਨ।

ਦੱਸ ਦੇਈਏ ਕਿ ਇੰਡੋਨੇਸ਼ੀਆ ਵਿੱਚ ਜੇਲ੍ਹ ਤੋੜਨ ਅਤੇ ਦੰਗੇ ਆਮ ਹਨ, ਜੇਲ੍ਹਾਂ ਵਿੱਚ ਭੀੜ ਇੱਕ ਵੱਡੀ ਸਮੱਸਿਆ ਬਣ ਗਈ ਹੈ ਜੋ ਮਾੜੀ ਫੰਡਿੰਗ ਅਤੇ ਵੱਡੀ ਗਿਣਤੀ ਵਿੱਚ ਗੈਰਕਨੂੰਨੀ ਨਸ਼ਿਆਂ ਵਿਰੁੱਧ ਲੜਾਈ ਵਿੱਚ ਗ੍ਰਿਫਤਾਰ ਕੀਤੇ ਗਏ ਲੋਕਾਂ ਨਾਲ ਸੰਘਰਸ਼ ਕਰ ਰਹੀਆਂ ਹਨ।

Spread the love