ਵਿਧਾਨ ਸਭਾ ਦੀ ਜ਼ਮੀਨ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ‘ਤੇ ਗੰਭੀਰ ਇਲਜ਼ਾਮ ਲਗਾਇਆ।

ਖੱਟਰ ਨੇ ਕਿਹਾ ਕਿ ਹਰਿਆਣਾ ਦੀ ਜ਼ਮੀਨ ‘ਤੇ ਪੰਜਾਬ ਨੇ ਕਬਜ਼ਾ ਕੀਤਾ ਹੋਇਆ। ਦਰਅਸਲ ਹਰਿਆਣਾ ਆਪਣੀ ਵੱਖਰੀ ਵਿਧਾਨ ਸਭਾ ਬਣਾਉਣਾ ਚਾਹੁੰਦਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਤੇ ਨਵੀਂ ਵਿਧਾਨਸਭਾ ਬਣਾਉਣ ਲਈ 10 ਏਕੜ ਜ਼ਮੀਨ ਦੀ ਮੰਗ ਕੀਤੀ ਹੈ।

ਚਿੱਠੀ ‘ਚ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹੁਣ ਵਾਲੀ ਵਿਧਾਨਸਭਾ ‘ਤੇ ਪੰਜਾਬ ਦਾ ਕਬਜ਼ਾ ਹੈ। ਮਨੋਹਰ ਲਾਲ ਨੇ ਵਿਧਾਨ ਸਭ ਦੇ ਨੇੜੇ ਜ਼ਮੀਨ ਮੰਗੀ ਹੈ। ਖੱਟਰ ਨੇ ਕਿਹਾ ਕਿ ਹਰਿਆਣਾ ਨੂੰ ਆਪਣੀ ਵਿਧਾਨ ਸਭਾ ਦੀ ਲੋੜ ਹੈ ਪੰਜਾਬ ਨੇ ਉਨ੍ਹਾਂ ਦੇ ਹਿੱਸੇ ‘ਤੇ ਕਬਜ਼ਾ ਕੀਤਾ ਹੋਇਆ।

Spread the love