ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੋਹਨਸਨ ਦੀ ਸਰਕਾਰ ਨੂੰ ਸੰਸਦ ਮੈਂਬਰਾਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਰਅਸਲ ਅਫ਼ਗਾਨਿਸਤਾਨ ਜਿੱਥੇ ਤਾਲਿਬਾਨ ਲੜਾਕਿਆਂ ਨੇ ਸੱਤਾ ਹਥਿਆ ਲਈ ਹੈ, ਇਸ ਮੁੱਦੇ ਨੂੰ ਲੈ ਕੇ ਬੌਰਿਸ ਜੋਹਨਸਨ ਨੂੰ ਸੰਸਦ ਮੈਂਬਰਾਂ ਨੇ ਘੇਰਿਆ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਆਖਣਾ ਹੈ ਕਿ ਸਰਕਾਰ ਵਲੋਂ ਸਿਆਸੀ, ਆਰਥਿਕ ਅਤੇ ਦੂਤਾਵਾਸ ਪੱਧਰ ਉਤੇ ਅਫ਼ਗਾਨੀਆਂ ਦੀ ਸਹਾਇਤਾ ਕੀਤੀ ਗਈ।
ਇਕ ਰਿਪੋਰਟ ਅਨੁਸਾਰ ਤਾਲਿਬਾਨ ਵਲੋਂ ਅਫ਼ਗਾਨਿਸਤਾਨ ਉਤੇ ਕਬਜ਼ਾ ਕਰਨ ਤੋਂ ਬਾਅਦ ਬਰਤਾਨੀਆ ਵਲੋਂ ਧਾਰਨ ਕੀਤੀ ਨੀਤੀ ਕਾਰਨ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਡੋਮਨਿਕ ਰਾਬ ਨੂੰ ਮੁਲਕ ‘ਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਇਸ ਸਬੰਧ ਵਿਚ ਪ੍ਰਧਾਨ ਮੰਤਰੀ ਨੂੰ ਬਿਆਨ ਜਾਰੀ ਕਰਨਾ ਪਿਆ।