ਯੂਕੇ ‘ਚ ਕਰੋਨਾ ਦਾ ਅੰਕੜਾ 70 ਲੱਖ ਤੋਂ ਪਾਰ ਹੋ ਚੁੱਕਿਆ ਹੈ ਅਤੇ ਕਈ ਥਾਵਾਂ ‘ਤੇ ਕੇਸ ਤੇਜੀ ਨਾਲ ਵਧਦੇ ਜਾ ਰਹੇ ਨੇ।

24 ਘੰਟਿਆਂ ਵਿਚ 41192 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 45 ਲੋਕਾਂ ਦੀ ਮੌਤ ਹੋ ਗਈ ਹੈ।

ਇਨਾਂ ਅੰਕੜਿਆਂ ਤੋਂ ਲਗ ਰਿਹਾ ਕਿ ਕੋਰੋਨਾ ਇਕ ਵਾਰ ਫਿਰ ਪੈਰ ਪਸਾਰ ਰਿਹੈ, ਚਿੰਤਾ ਇਸ ਕਰਕੇ ਵੀ ਵਧਦੀ ਦਿਖਾਈ ਦੇ ਰਹੀ ਹੈ ਕਿੳੇੁਂਕਿ ਵੈਕਸੀਨ ਲੈਣ ਵਾਲੇ ਲੋਕ ਵੀ ਕਰੋਨਾ ਪਾਜ਼ੀਟਿਵ ਹੋ ਰਹੇ ਹਨ ,ਭਾਵੇਂ ਕਿ ਉਨ੍ਹਾਂ ਨੂੰ ਕੋਰੋਨਾ ਦੇ ਲੱਛਣ ਜ਼ਿਆਦਾ ਗੰਭੀਰ ਨਹੀਂ ਹੈ ।

ਹੁਣ ਤੱਕ ਦੇਸ਼ ਵਿਚ 133274 ਮੌਤਾਂ ਦਰਜ਼ ਹੋਈਆਂ ਹਨ, ਜਦ ਕਿ 70 ਲੱਖ 18,927 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ।

ਸਿਹਤ ਵਿਭਾਗ ਅਨੁਸਾਰ 31 ਅਗਸਤ ਤੱਕ 988 ਕੋਵਿਡ-19 ਮਰੀਜ਼ ਹਸਪਤਾਲਾਂ ‘ਚ ਦਾਖਲ ਸਨ ਜਿਨ੍ਹਾਂ ਦੀ ਗਿਣਤੀ ਇਕ ਹਫਤੇ ਵਿਚ ਵੱਧ ਕੇ 6573 ਹੋ ਗਈ ਹੈ ਜਿਸ ਕਰਕੇ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਕਰੋਨਾ ਦੇ ਕੇਸ ਇੱਕ ਵਾਰ ਫਿਰ ਵਧ ਸਕਦੇ ਨੇ।

Spread the love