ਆਸਟ੍ਰੇਲੀਆ ਵਿਚ ਵਧ ਰਹੇ ਕਰੋਨਾ ਦੇ ਕੇਸ ਅਤੇ ਹੋਰਾਂ ਕਾਰਨਾਂ ਕਰਕੇ ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ ਨਿਵਾਸੀਆਂ ਲਈ ਅੰਤਰਰਾਸ਼ਟਰੀ ਯਾਤਰਾ ‘ਤੇ 17 ਦਸੰਬਰ ਤੱਕ ਪਾਬੰਦੀ ਲਗਾਈ ਗਈ ਹੈ ।

ਇਹ ਐਮਰਜੈਂਸੀ 18 ਮਾਰਚ, 2020 ਨੂੰ ਲਾਗੂ ਕੀਤੀ ਗਈ ਸੀ ਅਤੇ ਇਹ 17 ਸਤੰਬਰ ਨੂੰ ਖ਼ਤਮ ਹੋਣ ਵਾਲੀ ਸੀ ।

ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਇਸ ਪ੍ਰਕੋਪ ਤੋਂ ਆਸਟ੍ਰੇਲੀਆ ਵਾਸੀਆਂ ਨੂੰ ਬਚਾ ਕੇ ਰੱਖਣਾ ਸਾਡਾ ਮੁੱਖ ਟੀਚਾ ਹੈ, ਜਿਸ ਕਰਕੇ ਇਹ ਮਿਆਦ ਵਧਾਈ ਹੈ ।

ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਚੁੱਕਣਾ ਚਾਹੁੰਦੇ।

ਦੱਸਣਯੋਗ ਹੈ ਕਿ ਕਈ ਪਰਿਵਾਰਾਂ ਦੇ ਜੀਅ ਵਿਦੇਸ਼ਾਂ ਵਿਚ ਫਸੇ ਹੋਏ ਹਨ ਤੇ ਕਈਆਂ ਦੇ ਵੀਜ਼ੇ ਦੀ ਮਿਆਦ ਵੀ ਪੂਰੀ ਹੋ ਣ ਦੇ ਕਰੀਬ ਹੈ,

ਪਰ ਦੂਸਰੇ ਪਾਸੇ ਬਾਇਓ ਸਕਿਉਰਿਟੀ ਐਮਰਜੈਂਸੀ ਦਾ ਸਮਾਂ ਵਧਣ ਤੋਂ ਬਾਅਦ ਵਿਦੇਸ਼ ਯਾਤਰਾ ਕਰਨ ਉੱਤੇ ਆਉਂਦੇ 3 ਮਹੀਨਿਆਂ ਤੱਕ ਇਹ ਪਾਬੰਦੀਆਂ ਲਾਗੂ ਰਹਿਣਗੀਆਂ ।

Spread the love