ਕਰਨਾਲ ‘ਚ ਕਿਸਾਨਾਂ ਵੱਲੋਂ ਐਸਡੀਐਮ ਖ਼ਿਲਾਫ਼ ਕਾਰਵਾਈ ਦੀ ਮੰਗ ‘ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਕਿਸੇ ਦੇ ਕਹਿਣ ‘ਤੇ ਅਸੀਂ ਕਿਸੇ ਨੂੰ ਫਾਂਸੀ ‘ਤੇ ਨਹੀਂ ਚੜਾ ਸਕਦੇ।

ਵਿੱਜ ਨੇ ਕਿਹਾ ਹੈ ਕਿ ਅਸੀਂ ਨਿਰਪੱਖ ਜਾਂਚ ਕਰਵਾਉਣ ਲਈ ਤਿਆਰ ਹਾਂ। ਜੇਕਰ ਜਾਂਚ ਕੀਤੀ ਜਾਂਦੀ ਹੈ ਤਾਂ ਜਾਂਚ ਪੂਰੇ ਕਰਨਾਲ ਐਪੀਸੋਡ ਦੀ ਹੋਵੇਗੀ। ਜਾਂਚ ਵਿੱਚ ਅਧਿਕਾਰੀ, ਕਿਸਾਨ ਜਾਂ ਕਿਸਾਨ ਆਗੂ, ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Spread the love