ਕਰਨਾਲ ‘ਚ ਕਿਸਾਨਾਂ ਵੱਲੋਂ ਲਾਏ ਪੱਕੇ ਮੋਰਚੇ ਦਾ ਅੱਜ ਤੀਜਾ ਦਿਨ ਹੈ।

ਕਈ ਗੇੜ ਦੀ ਗੱਲਬਾਤ ਤੋਂ ਬਾਅਦ ਪ੍ਰਸ਼ਾਸਨ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਜਿਸ ਕਾਰਨ ਹੁਣ ਪੱਕਾ ਮੋਰਚਾ ਕਰਨਾਲ ‘ਚ ਲੱਗ ਚੁੱਕਾ ਹੈ ।

ਇਸ ਮੋਰਚੇ ‘ਚ ਕਿਸਾਨਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਜਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਹਜ਼ਾਰਾਂ ਕਿਸਾਨਾਂ ਨੂੰ ਕਰਨਾਲ ਲੈ ਕੇ ਪਹੁੰਚੇ। ਤਕਰੀਬਨ 1500 ਕਿਸਾਨ ਅੱਜ ਉਗਰਾਹਾਂ ਜਥੇਬੰਦੀ ਦੇ ਕਰਨਾਲ ਪਹੁੰਚੇ ਹਨ।

Spread the love