ਅੱਜ ਪੂਰੇ ਦੇਸ਼ ‘ਚ ਗਣੇਸ਼ ਚਤੁਰਥੀ ਦੇ ਨਾਲ ਗਣੇਸ਼ ਮਹਾਂਉਤਸਵ ਦਾ ਸ਼ੁਭ ਆਰੰਭ ਹੋ ਗਿਆ ਹੈ।

ਬੱਪਾ ਦੇ ਭਗਤਾਂ ਨੇ ਆਪਣੇ ਘਰਾਂ ਵਿੱਚ ਗਣਪਤੀ ਸਥਾਪਿਤ ਕੀਤੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣੇ ਘਰਾਂ ‘ਚ ਢੋਲ ਵਾਜਿਆਂ ਨਾਲ ਪੂਰੀ ਧੂਮ ਧਾਮ ਨਾਲ ਸਵਾਗਤ ਕੀਤਾ। ਭਗਤਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲ ਤੋਂ ਕਰੋਨਾ ਦੇ ਚੱਲਦੇ ਉਹ ਇਸ ਤਿਉਹਾਰ ਨੂੰ ਨਹੀਂ ਮਨਾ ਸਕੇ ਸੀ ਅਤੇ ਹੁਣ ਉਹ ਬੇਹੱਦ ਖੁਸ਼ ਨੇ ਕੇ ਇਸ ਵਾਰ ਗਣਪਤੀ ਉਤਸਵ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਏਗਾ। ਅੱਜ ਤੋਂ ਇੱਕ ਹਫ਼ਤੇ ਤੱਕ ਗਣਪਤੀ ਆਪਣੇ ਭਗਤਾਂ ਦੇ ਘਰਾਂ ਵਿੱਚ ਰਹਿਣਗੇ। ਜ਼ਿਕਰਯੋਗ ਹੈ ਕਿ ਹਿੰਦੂ ਧਰਮ ‘ਚ ਹਰ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲੇ ਗਣਪਤੀ ਪੂਜਾ ਕੀਤੀ ਜਾਂਦੀ ਹੈ।

ਦੱਸ ਦੇਈਏ ਕਿ ਪੁਰਾਣੀਆਂ ਮਾਨਤਾ ਦੇ ਮੁਤਾਬਿਕ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤਰੁਥੀ ਤਿਥੀ ਵਾਲੇ ਦਿਨ ਭਗਵਾਨ ਗਣੇਸ਼ ਦਾ ਜਨਮ ਹੋਇਆ ਸੀ। ਇਸ ਲਈ ਇਸ ਦਿਨ ਨੂੰ ਗਣੇਸ਼ ਚਤੁਰਥੀ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਪਰੰਪਰਾ ਅਨੁਸਾਰ ਅਨੰਤ ਚਤੁਰਦਸ਼ੀ ਵਾਲੇ ਦਿਨ ਭਗਵਾਨ ਗਣੇਸ਼ ਦੀ ਮੂਰਤੀ ਨੂੰ ਪਵਿੱਤਰ ਨਦੀਆਂ ਜਾਂ ਤਲਾਬਾਂ ‘ਚ ਵਿਸਰਜਿਤ ਕੀਤਾ ਜਾਂਦਾ ਹੈ।

Spread the love