ਅੱਜ ਤੋਂ ਗਣੇਸ਼ ਉਤਸਵ ਦੀ ਸ਼ੁਰੂਆਤ ਹੋ ਚੁੱਕੀ ਹੈ। ਗਣੇਸ਼ ਭਗਤਾਂ ‘ਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਕਿਉਂਕਿ ਕਰੋਨਾ ਵਾਇਰਸ ਤੋਂ ਅੱਕੇ ਲੋਕਾਂ ਨੂੰ ਹੁਣ ਕੁੱਝ ਰਾਹਤ ਮਿਲੀ ਹੈ। ਹਰ ਸਾਲ ਦੀ ਤਰਾਂ ਇਸ ਸਾਲ ਵੀ ਲੁਧਿਆਣਾ ਵਿੱਚ ਗਣਪਤੀ ਬੱਪਾ ਦੀ ਮੂਰਤੀ 40 ਕਿੱਲੋ ਚਾਕਲੇਟ ਕੇਕ ਦੇ ਰੂਪ ‘ਚ ਬਣਾਈ ਗਈ ਹੈ।

ਚਾਕਲੇਟ ਨਾਲ ਭਗਵਾਨ ਸਰੀ ਗਣੇਸ਼ ਦੀ ਮੂਰਤੀ ਤਿਆਰ ਕਰਨ ਵਾਲੇ ਸੈਫ਼ ਨੇ ਦੱਸਿਆ ਕਿ 40 ਕਿੱਲੋ ਕੁਦਰਤੀ ਚਾਕਲੇਟ ਦੀ ਮਦਦ ਨਾਲ ਇਹ ਮੂਰਤੀ ਬਣਾਈ ਗਈ ਹੈ।ਜੋਕਿ ਪੂਰੀ ਤਰਾਂ Eco-Friendly ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ 1 ਕਿੱਲੋ ਤੋਂ ਲੈਕੇ 10 ਕਿੱਲੋ ਤਕ ਦੇ ਮਿੰਨੀ ਗਣੇਸ਼ਾ ਵੀ ਤਿਆਰ ਕੀਤੇ ਹਨ।ਜਿਨ੍ਹਾਂ ਨੂੰ ਲੋਕ ਆਸਾਨੀ ਨਾਲ ਆਪਣੇ ਘਰਾਂ ਵਿੱਚ ਸਥਾਪਿਤ ਕਰ ਸਕਦੇ ਹਨ।

ਦੱਸ ਦਈਏ ਕਿ ਇਹ Eco-Friendly ਗਣੇਸ਼ ਲੋਕਾਂ ਲਈ ਕਾਫ਼ੀ ਉਤਸ਼ਾਹ ਦਾ ਕੇਂਦਰ ਬਣਿਆ ਹੋਇਆ ਹੈ। ਇਹ ਗਣੇਸ਼ ਵਿਸ਼ੇਸ਼ ਤੌਰ ਤੇ ਬੈਲਜੀਅਮ ਚਾਕਲੇਟ ਦਾ ਤਿਆਰ ਕੀਤਾ ਗਿਆ ਹੈ।

ਇਸ ਮੌਕੇ ਸਟੋਰ ਸੰਚਾਲਕ ਮਾਨਿਕ ਬਜਾਜ ਨੇ ਦੱਸਿਆ ਕਿ ਉਹ ਹਰ ਸਾਲ ਇਕੋ ਫਰੈਂਡਲੀ ਗਣੇਸ਼ ਜੀ ਬਣਾਉਂਦੇ ਹਨ ਅਤੇ ਕਰੋਨਾ ਮਹਾਂਮਾਰੀ ਦੌਰ ਇੱਕ ਇਹ ਗਣੇਸ਼ ਜੀ ਕਾਫ਼ੀ ਉਤਸ਼ਾਹ ਦਾ ਕੇਂਦਰ ਬਣੇ ਹੋਏ ਹਨ। ਜਿੱਥੇ ਮਹਾਰਾਸ਼ਟਰ ਵਿੱਚ ਕਰੋਨਾ ਮਹਾਂਮਾਰੀ ਕਾਰਨ ਲੋਕਾਂ ਦੇ ਇਕੱਠ ਤੋਂ ਪਾਬੰਦੀ ਹੈ, ਇਹ ਗਣੇਸ਼ ਘਰ ਸਥਾਪਤ ਕਰ ਸਕਦੇ ਹਨ ਅਤੇ ਬਾਅਦ ‘ਚ ਇਸ ਨੂੰ ਗਰਮ ਦੁੱਧ ਵਿੱਚ ਵਿਸਰਜਿਤ ਕਰਕੇ ਪ੍ਰਸਾਦ ਵਜੋਂ ਲਿਆ ਜਾ ਸਕਦਾ ਹੈ।

ਉੱਥੇ ਹੀ ਇਸ ਚਾਕਲੇਟ ਗਣੇਸ਼ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ ਹੈ ਅਤੇ ਲੋਕ ਸੇਫਿਆਂ ਲੈ ਕੇ ਸ੍ਰੀ ਗਣੇਸ਼ ਦਾ ਆਨੰਦ ਲੈ ਰਹੇ ਹਨ ਤੇ ਆਰਤੀ ਕੀਤੀ ਜਾ ਰਹੀ ਹੈ। ਇੱਕ ਗਾਹਕ ਨੇ ਦੱਸਿਆ ਕਿ ਉਹ ਹਰ ਸਾਲ ਆਪਣੇ ਘਰ ਵਿਚ ਸ੍ਰੀ ਗਣੇਸ਼ ਸਥਾਪਿਤ ਕਰਦੇ ਹਨ ਅਤੇ ਅੱਜ ਇੱਥੇ ਸ੍ਰੀ ਗਣੇਸ਼ ਜੀ ਨੂੰ ਆਪਣੇ ਘਰ ਲਿਜਾਣ ਵਾਸਤੇ ਆਏ ਹਨ ਜੋ ਕਿ ਈਕੋ ਫਰੈਂਡਲੀ ਹਨ ਅਤੇ ਉਹ ਇਸ ਨੂੰ ਗਰਮ ਦੁੱਧ ਚ ਵਿਸਰਜਿਤ ਕਰਕੇ ਬੱਚਿਆਂ ਵਿੱਚ ਵੰਡਣਗੇ।

Spread the love