ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਭਾਸ਼ਾ ਵਿਭਾਗ, ਪੰਜਾਬ ਵੱਲੋਂ ਐੱਸ.ਏ.ਐੱਸ ਨਗਰ (ਮੋਹਾਲੀ) ਦੇ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਪੰਜਾਬੀ ਕੁਇਜ਼ ਮੁਕਾਬਲੇ (ਲਿਖਤੀ) 6 ਅਕਤੂਬਰ 2021 ਕਰਵਾਏ ਜਾ ਰਹੇ ਹਨ।

ਜ਼ਿਲ੍ਹਾ ਭਾਸ਼ਾ ਅਫ਼ਸਰ ਕੰਵਲਜੀਤ ਕੌਰ ਬੈਨੀਪਾਲ ਨੇ ਦੱਸਿਆ ਕਿ ਇਹ ਮੁਕਾਬਲੇ ਸਵੇਰੇ 10.30 ਵਜੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰਬਰ 518, ਚੌਥੀ ਮੰਜ਼ਿਲ ਐੱਸ.ਏ.ਐੱਸ. ਨਗਰ(ਮੋਹਾਲੀ) ਵਿਖੇ ਕਰਵਾਏ ਜਾਣਗੇ।

ਕੁਇਜ਼ ਮੁਕਾਬਲੇ ਵਿਚ ਭਾਗ ਲੈਣ ਵਾਲੇ ਚਾਹਵਾਨ ਸਕੂਲ/ਕਾਲਜ ਵਿਦਿਆਰਥੀਆਂ ਦੀਆਂ ਐਂਟਰੀਆਂ ਮਿਤੀ 21 ਸਤੰਬਰ ਤੱਕ ਨਿਮਨ ਹਸਤਾਖ਼ਰ ਦੇ ਦਫ਼ਤਰ ਵਿੱਚ ਪੁੱਜਦੀਆਂ ਕਰਨ। ਨਿਸ਼ਚਿਤ ਮਿਤੀ ਤੋਂ ਬਾਅਦ ਕੋਈ ਵੀ ਐਂਟਰੀ ਸਵੀਕਾਰ ਨਹੀਂ ਕੀਤੀ ਜਾਵੇਗੀ।

ਬੈਨੀਪਾਲ ਦੱਸਿਆ ਕਿ ਇਹ ਮੁਕਾਬਲੇ ਤਿੰਨ ਵਰਗਾਂ ਅਰਥਾਤ ਵਰਗ ‘ੳ` ਅੱਠਵੀਂ ਜਮਾਤ ਤੱਕ, ਵਰਗ ‘ਅ` 10+2 ਤੱਕ ਅਤੇ ਵਰਗ ‘ੲ` ਗਰੈਜੂਏਸ਼ਨ (ਬੀ.ਏ./ਬੀ.ਐਸ.ਸੀ./ਬੀ.ਕਾਮ ਆਦਿ) ਵਿੱਚ ਹੋਵੇਗਾ। ਇੱਕ ਵਰਗ ਦੇ ਮੁਕਾਬਲੇ ਲਈ ਹਰ ਸੰਸਥਾ ਦੇ ਕੇਵਲ ਦੋ ਵਿਦਿਆਰਥੀ ਹੀ ਭਾਗ ਲੈ ਸਕਣਗੇ। ਐਂਟਰੀ ਵਿੱਚ ਵਿਦਿਆਰਥੀ ਦਾ ਨਾਂ, ਸਕੂਲ/ਕਾਲਜ ਦਾ ਨਾਂ, ਪਿਤਾ/ਮਾਤਾ ਦਾ ਨਾਂ, ਸ਼੍ਰੇਣੀ ਅਤੇ ਜਨਮ ਮਿਤੀ, ਜ਼ਰੂਰ ਦਰਜ ਕੀਤੀ ਜਾਵੇ। ਹਰ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹੀ ਰਾਜ ਪੱਧਰ ਦੇ ਕੁਇਜ਼ ਮੁਕਾਬਲੇ ਵਿਚ ਭਾਗ ਲੈ ਸਕਣਗੇ।

Spread the love