1 ਸਤੰਬਰ 2021 ਨੂੰ ਅਮਰੀਕਾ ’ਤੇ ਹੋਇਆ ਅੱਤਵਾਦੀ ਹਮਲੇ ਨੇ ਇਕ ਪਾਸੇ ਪੂਰੀ ਦੁਨੀਆ ਨੂੰ ਅੱਤਵਾਦ ਦਾ ਇਕ ਬਿਮਾਰ ਚਿਹਰਾ ਦਿਖਾਇਆ ਸੀ ਤਾਂ ਦੂਜੇ ਪਾਸੇ ਵਿਸ਼ਵ ਦੀ ਮਹਾਸ਼ਕਤੀ ਕਹੇ ਜਾਣ ਵਾਲੇ ਅਮਰੀਕਾ ਨੂੰ ਆਰਥਿਕ ਤੌਰ ’ਤੇ ਝੰਝੋੜ ਕੇ ਰੱਖ ਦਿੱਤਾ ਸੀ।

ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ 11 ਸਤੰਬਰ, 2001 ਦੇ 20 ਸਾਲ ਬਾਅਦ ਅਸੀਂ 2977 ਲੋਕਾਂ ਨੂੰ ਯਾਦ ਕਰਦੇ ਹਾਂ, ਜਿੰਨ੍ਹਾਂ ਨੂੰ ਅਸੀਂ ਗਵਾ ਦਿੱਤਾ।

ਅਸੀਂ ਇਨ੍ਹਾਂ ਲੋਕਾਂ ਦਾ ਸਨਮਾਨ ਕਰਦੇ ਹਾਂ। ਜਿਵੇਂ ਕਿ ਅਸੀਂ ਦੇਖਿਆ, ਏਕਤਾ ਸਾਡੀ ਸਭ ਤੋਂ ਵੱਡੀ ਤਾਕਤ ਹੈ।

ਇਹੀ ਸਾਨੂੰ ਦੱਸਦਾ ਹੈ ਕਿ ਅਸੀਂ ਕੌਣ ਹਾਂ ਤੇ ਅਸੀਂ ਇਸ ਨੂੰ ਕਦੇ ਭੁੱਲ ਨਹੀਂ ਸਕਦੇ।ਇਸ ਹਮਲੇ ’ਚ ਅਮਰੀਕਾ ਨੇ ਆਪਣੇ ਮਾਸੂਮ ਨਾਗਰਿਕਾਂ ਤੇ ਵੱਖ-ਵੱਖ ਸੇਵਾਵਾਂ ’ਚ ਕੰਮ ਕਰਨ ਵਾਲੇ ਮੁਲਾਜ਼ਮ ਗੁੰਮ ਗਏ ਸੀ।

ਇਸ ਹਮਲੇ ਦੀ ਬਰਸੀ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮੈਂਬਰਾਂ ਨੇ ਬਿਆਨ ਜਾਰੀ ਕੀਤਾ ਤੇ ਅੱਤਵਾਦ ਨੂੰ ਹਰ ਤਰ੍ਹਾਂ ਨਾਲ ਰੋਕਣ ਤੇ ਮੁਕਾਬਲਾ ਕਰਨ ਦੀ ਵਚਨਬੱਧਤਾ ਦੁਹਰਾਈ।

ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤ੍ਰਿਮੂਰਤੀ ਨਿਊਯਾਰਕ ਦੇ ਗ੍ਰਾਊਂਡ ਜ਼ੀਰੋ ‘ਤੇ ਪਹੁੰਚ ਕੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

Spread the love