ਲੁਧਿਆਣਾ ‘ਚ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ ਅਤੇ ਯੂਥ ਕਾਂਗਰਸ ਦੇ ਆਗੂਆਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ, ਜਿਸ ਦੌਰਾਨ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਦਰਅਸਲ ਲੁਧਿਆਣਾ ਵਿੱਚ ਅੱਜ ਯੂਥ ਕਾਂਗਰਸ ਵੱਲੋਂ ਮਹਿੰਗਾਈ ਨੂੰ ਲੈ ਕੇ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਣਾ ਸੀ ਇਸ ਤੋਂ ਬਾਅਦ ਯੂਥ ਕਾਂਗਰਸ ਦੇ ਵਰਕਰ ਵੱਡੀ ਤਦਾਦ ਚ ਇਕੱਠੇ ਹੋ ਕੇ ਭਾਜਪਾ ਦੇ ਘੰਟਾ ਘਰ ਵਿੱਚ ਸਥਿਤ ਮੁੱਖ ਦਫ਼ਤਰ ਦੇ ਬਾਹਰ ਪਹੁੰਚੇ ਹਾਲਾਂਕਿ ਇੱਥੇ ਪਹਿਲਾਂ ਹੀ ਪੁਲੀਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ ਪਰ ਵਰਕਰਾਂ ਨੇ ਬੈਰੀਕੇਟਿੰਗ ਤੋੜ ਦਿੱਤੀ ਅਤੇ ਜੰਮ ਕੇ ਹੰਗਾਮਾ ਕੀਤਾ। ਉੱਧਰ ਭਾਜਪਾ ਦੇ ਵਰਕਰ ਵੀ ਦਫ਼ਤਰ ਵਿਚ ਹੀ ਮੌਜੂਦ ਸਨ ਅਤੇ ਦੋਵੇਂ ਪਾਰਟੀਆਂ ਦੇ ਵਰਕਰ ਆਹਮੋ ਸਾਹਮਣੇ ਹੋ ਗਏ। ਇਸ ਦੌਰਾਨ ਦੋਵਾਂ ਪਾਸਿਓਂ ਪੱਥਰ ਚੱਲੇ। ਦੋਵਾਂ ਧਿਰਾਂ ਦੇ ਕੁਝ ਵਰਕਰ ਜ਼ਖ਼ਮੀ ਹੋਣ ਦੀ ਵੀ ਖ਼ਬਰ ਮਿਲੀ ਹੈ।

ਭਾਜਪਾ ਦੇ ਆਗੂਆਂ ਨੇ ਕਿਹਾ ਕਿ ਜੋ ਭਾਜਪਾ ਲਗਾਤਾਰ ਇੰਪਰੂਪਮੈਂਟ ਟਰੱਸਟ ਅਤੇ ਕਾਂਗਰਸ ਵਿਧਾਇਕਾਂ ਦੇ ਘਪਲੇ ਉਜਾਗਰ ਕਰ ਰਹੀ ਹੈ ਉਸੇ ਨੂੰ ਲੈ ਕੇ ਅੱਜ ਇਹ ਹੰਗਾਮਾ ਕੀਤਾ ਗਿਆ ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੇ ਗੁੰਡੇ ਸਨ ਜਿਨ੍ਹਾਂ ਨੇ ਆ ਕੇ ਗੁੰਡਾਗਰਦੀ ਕੀਤੀ ਹੈ ਜਦੋਂ ਕਿ ਦੂਜੇ ਪਾਸੇ ਯੂਥ ਕਾਂਗਰਸ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਮਹਿੰਗਾਈ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ ਪਰ ਭਾਜਪਾ ਦੇ ਕੁਝ ਆਗੂਆਂ ਨੇ ਆ ਕੇ ਉਨ੍ਹਾਂ ‘ਤੇ ਹਮਲਾ ਕੀਤਾ ਉਨ੍ਹਾਂ ਦੇੇ ਇੱਟਾਂ-ਰੋੜੇ ਮਾਰੇ।ਉਨ੍ਹਾਂ ਸਿੱਧੇ ਤੌਰ ਤੇ ਇਸ ਨੂੰ ਪ੍ਰੀ ਪਲੈਨਡ ਦੱਸਿਆ ਹੈ

ਉੱਧਰ ਦੂਜੇ ਪਾਸੇ ਮੌਕੇ ਤੇ ਮੌਜੂਦ ਪੁਲੀਸ ਦੇ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ ਉਨ੍ਹਾਂ ਕਿਹਾ ਕਿ ਕੁਝ ਦੇਰ ਪਹਿਲਾਂ ਥੋੜ੍ਹਾ ਬਹੁਤ ਹੰਗਾਮਾ ਜ਼ਰੂਰ ਹੋਇਆ ਸੀ ਪਰ ਪੁਲਸ ਦੀ ਮੁਸਤੈਦੀ ਦੇ ਚੱਲਦਿਆਂ ਹਲਾਤਾਂ ਤੇ ਕਾਬੂ ਪਾ ਲਿਆ ਗਿਆ ਉਨ੍ਹਾਂ ਕਿਹਾ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਫਤੀਸ਼ ਤੋਂ ਬਾਅਦ ਪੂਰੀ ਕਾਰਵਾਈ ਕੀਤੀ ਜਾਵੇਗੀ

Spread the love