ਅਕਸਰ ਹੀ ਲੋਕ ਟ੍ਰੈਵਲ ਏਜੰਟਾਂ ਦੇ ਹੱਥੇ ਠੱਗੀ ਦੇ ਸ਼ਿਕਾਰ ਬਣ ਜਾਂਦੇ ਨੇ ਇਸੇ ਤਰਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦਾ ਜਿੱਥੇ ਕਿ 29 ਦੇ ਕਰੀਬ ਲੋਕਾਂ ਦੇ ਨਕਲੀ ਵੀਜ਼ੇ ਲੱਗਾ ਕੇ ਦੁਬਈ ਭੇਜਣ ਦੀ ਕੋਸ਼ਿਸ਼ ਇੱਕ ਏਜੰਟ ਵੱਲੋਂ ਕੀਤੀ ਜਾ ਰਹੀ ਸੀ ।

ਜਿਸ ਤੋਂ ਬਾਅਦ ਜਿਸ ਤਰਾਂ ਹੀ ਲੋਕ ਅੰਮ੍ਰਿਤਸਰ ਦੇ ਏਅਰਪੋਰਟ ਦੇ ਅੰਦਰ ਵੜੇ ਤਾਂ ਜਦੋਂ ਪਾਸਪੋਰਟ ਬੋਰਡ ਉੱਤੇ ਲੱਗੇ ਵੀਜ਼ੇ ਨੂੰ ਜਾਂਚ ਕੀਤਾ ਗਿਆ ਤਾਂ ਉਹ ਨਕਲੀ ਪਾਇਆ ਗਿਆ ਉੱਥੇ ਹੀ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਜਾਣਬੁੱਝ ਕੇ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੈ ਅਤੇ ਪਹਿਲਾਂ ਵੀ ਸਾਨੂੰ ਇਸ ਵਿਅਕਤੀ ਵੱਲੋਂ ਪੈਸੇ ਲੈ ਕੇ ਠੱਗਿਆ ਗਿਆ ਸੀ ਉੱਥੇ ਹੀ ਉਨਾਂ ਨੇ ਕਿਹਾ ਕਿ ਇਹ ਸ਼ਾਤਿਰ ਟ੍ਰੈਵਲ ਏਜੰਟ ਵੱਲੋਂ ਪਹਿਲਾਂ ਸਾਨੂੰ ਦੋ ਵਾਰ ਦਾ ਸਮਾਂ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਅਗਰ ਉਹ ਵੀਜ਼ਾ ਨਹੀਂ ਲਵਾ ਕੇ ਦੇਵੇਗਾ ਤਾਂ ਸਾਰੇ ਪੈਸੇ ਡਬਲ ਦੇਵੇਗਾ ਅਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ 60 ਹਜ਼ਾਰ ਪਿਆ ਇਸ ਟਰੈਵਲ ਏਜੰਟ ਨੂੰ ਦੁਬਈ ਜਾਣ ਲਈ ਦਿੱਤਾ ਗਿਆ ਸੀ।

ਉੱਥੇ ਉਨ੍ਹਾਂ ਕਿਹਾ ਕਿ ਲਗਾਤਾਰ ਹੀ ਤਰੀਕਾ ਬਦਲਣ ਤੋਂ ਬਾਅਦ ਅੱਜ ਜਦੋਂ ਅਸੀਂ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੇ ਤਾਂ ਸਾਡੇ ਕੋਲੋਂ ਭਰ 50 ਹਜ਼ਾਰ ਪਿਆ ਹੋਰ ਠੱਗਿਆ ਗਿਆ ਸਿਰਫ਼ ਟੈੱਸਟ ਕਰਵਾਉਣ ਨੂੰ ਲੈ ਕੇ ਅਤੇ ਜਦੋਂ ਅਸੀਂ ਏਅਰਪੋਰਟ ਦੇ ਅੰਦਰ ਗਏ ਤਾਂ ਸਾਨੂੰ ਪਤਾ ਲੱਗਾ ਕਿ ਜੋ ਵੀਜ਼ੇ ਉਸ ਵੱਲੋਂ ਸਾਨੂੰ ਦੁਬਈ ਦੇ ਦਿੱਤੇ ਗਏ ਹਨ ਉਹ ਸਾਰੇ ਹੀ ਨਕਲੀ ਹਨ ਉੱਥੇ ਹੀ ਪਰਿਵਾਰਾਂ ਵਾਲਿਆਂ ਨੇ ਕਿਹਾ ਹੈ ਕਿ ਇਸ ਤਰਾਂ ਦੇ ਫ਼ਰਜ਼ੀ ਏਜੰਟਾਂ ਦੇ ਖ਼ਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਹੈ ਅਤੇ ਇਸ ਦੇ ਖ਼ਿਲਾਫ਼ ਉਚਿੱਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕਿ ਕਿਸੇ ਵੀ ਬੇਗੁਨਾਹ ਨੂੰ ਫਸਾਇਆ ਨਾ ਜਾ ਸਕੇ ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਅਸੀਂ ਆਪਣੇ ਪਿੰਡ ਜਾਵਾਂਗੇ ਤਾਂ ਉਸ ਨੂੰ ਉਸ ਦੇ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਾਵਾਂਗੇ।

Spread the love