File photo

ਕਰਨਾਲ ‘ਚ ਲੱਗਿਆ ਪੱਕਾ ਮੋਰਚਾ ਅਜੇ ਚੁੱਕਿਆ ਵੀ ਨਹੀਂ ਕਿ ਹੁਣ ਕਿਸਾਨਾਂ ਨੇ ਚੰਡੀਗੜ੍ਹ ਮਨਾਲੀ ਰਾਸ਼ਟਰੀ ਮਾਰਗ ਨੂੰ ਜਾਮ ਕਰ ਦਿੱਤਾ।

ਸੁੰਡੀ ਕਾਰਨ ਖ਼ਰਾਬ ਹੋਈ ਮੱਕੀ ਦੀ ਫ਼ਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਰਾਸ਼ਟਰੀ ਮਾਰਗ ਨੰ 21(205) ‘ਤੇ ਸੰਪੂਰਨ ਤੋਰ ‘ਤੇ ਚੱਕਾ ਜਾਮ ਕਰ ਦਿੱਤਾ ਗਿਆ ਹੈ।

ਕਿਸਾਨ ਦਰੀਆਂ ਵਿਛਾ ਕੇ ਸੜਕ ਵਿਚਕਾਰ ਬੈਠ ਗਏ ਹਨ । ਨੂਰਪੁਰ ਬੇਦੀ ਦੇ ਨਾਲ ਹੋਰ ਇਲਾਕਿਆਂ ‘ਚ ਮੱਕੀ ਦੀ ਫ਼ਸਲ ਕੀੜਿਆਂ ਨਾਲ ਖ਼ਰਾਬ ਹੋਣ ਦੇ ਚੱਲਦਿਆਂ ਇਹ ਜਾਮ ਲਗਾਇਆ । ਉੱਧਰ ਮੌਕੇ ‘ਤੇ ਭਾਰੀ ਪੁਲਿਸ ਬਲ ਵੀ ਤੈਨਾਤ ਹੈ। ਕਿਸਾਨਾਂ ਦੇ ਧਰਨੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਰੋਡ ਡਾਇਵਰਟ ਕਰ ਦਿੱਤੇ ਹਨ।

Spread the love