ਅਫ਼ਗਾਨਿਸਤਾਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਪਾਕਿਸਤਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਫ਼ਗਾਨਿਸਤਾਨ ਪ੍ਰਤੀ ਨਵੀਂ ਹਾਂ-ਪੱਖੀ ਸੋਚ ਰੱਖਣ ਦੀ ਗੱਲ ਕਹੀ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਅਫ਼ਗਾਨਿਸਤਾਨ ਨੂੰ ਅਲੱਗ-ਥਲੱਗ ਕਰਨ ਨਾਲ ਅਫ਼ਗਾਨ ਲੋਕਾਂ, ਖੇਤਰ ਅਤੇ ਵਿਸ਼ਵ ਲਈ ਨਤੀਜੇ ਭਿਆਨਕ ਹੋਣਗੇ।

ਹਾਲਾਂਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਤਾਲਿਬਾਨ ਦੀ ਹਮਾਇਤ ਕਰਦਾ ਆਇਆ ਹੈ।

ਦਰਅਸਲ ਇਸ ਵਾਰ ਕੁਰੈਸ਼ੀ ਨੇ ਇਹ ਟਿੱਪਣੀ ਸਪੇਨ ਦੇ ਵਿਦੇਸ਼ ਮੰਤਰੀ ਜੋਸ ਮੈਨੁਅਲ ਅਲਬੇਰਸ ਨਾਲ ਕੀਤੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤੀ।

ਵਿਦੇਸ਼ ਮੰਤਰੀ ਨੇ ਵਿਸ਼ਵ ਨੂੰ ਅਫ਼ਗਾਨਿਸਤਾਨ ’ਚ ਮਨੁੱਖ਼ਤਾਵਾਦੀ ਸੰਕਟ ਨੂੰ ਰੋਕਣ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਅਤੇ ਸੰਤੁਸ਼ਟੀ ਜ਼ਾਹਿਰ ਕੀਤੀ ਕਿ ਦੇਸ਼ ਲਈ ਫੰਡ ਇਕੱਠਾ ਕਰਨ ਲਈ ਜੇਨੇਵਾ ’ਚ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ।

Spread the love