ਬ੍ਰਿਕਸ ਸੰਮੇਲਨ ਤੋਂ ਬਾਅਦ ਚੀਨ ਦਾ ਵੱਡਾ ਬਿਆਨ ਸਾਹਮਣੇ ਆਇਆ।

ਚੀਨ ਨੇ ਕਿ ਉਹ ਬ੍ਰਿਕਸ ਸਮੂਹ ਦੇ ਇੱਕ ਸਾਲ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਭਾਰਤ ਵੱਲੋਂ ਪਾਏ ਯੋਗਦਾਨ ਨੂੰ ਅਹਿਮ ਮੰਨਦਾ ਹੈ ਅਤੇ ਉਸ ਦੀ ਸ਼ਲਾਘਾ ਕਰਦੈ।

ਦੱਸ ਦੇਈਏ ਕਿ ਦੁਨੀਆ ਦੇ ਪੰਜ ਵੱਡੇ ਦੇਸ਼ਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਦੇ ਸੰਗਠਨ ਬਿ੍ਕਸ ਨੇ ਅਫ਼ਗਾਨਿਸਤਾਨ ਦੇ ਹਾਲਾਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਅਤੇ ਇਸ ਦੇਸ਼ ਨੂੰ ਅੱਤਵਾਦ ਦੀ ਪਨਾਹਗਾਹ ਬਣਨ ਤੋਂ ਰੋਕਣ ਦੀ ਅਪੀਲ ਕੀਤੀ ਹੈ।

ਬ੍ਰਿਕਸ ਦੇਸ਼ਾਂ ਦੇ ਪ੍ਰਮੁੱਖਾਂ ਦੀ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਜਿਨ੍ਹਾਂ ‘ਚ ਸਿਰਫ਼ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਭਾਸ਼ਣ ਵਿਚ ਅਫ਼ਗਾਨਿਸਤਾਨ ਦੇ ਹਾਲਾਤ ਦਾ ਸਿੱਧੇ ਤੌਰ ’ਤੇ ਜ਼ਿਕਰ ਕੀਤਾ ਪਰ ਸਾਰੇ ਦੇਸ਼ਾਂ ਵੱਲੋਂ ਬਾਅਦ ਵਿਚ ਦੱਸਿਆ ਗਿਆ ਕਿ ਅੰਦਰੂਨੀ ਚਰਚਾ ਵਿਚ ਅਫ਼ਗਾਨਿਸਤਾਨ ਇਕ ਵੱਡਾ ਮੁੱਦਾ ਰਿਹਾ।

ਮੀਟਿੰਗ ਵਿਚ ਅੱਤਵਾਦ ਅਤੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਸਹਿਯੋਗ ’ਤੇ ਵੀ ਚਰਚਾ ਹੋਈ।ਬਿ੍ਕਸ ਦੇਸ਼ਾਂ ਦੇ ਐਲਾਨਨਾਮੇ ਵਿਚ ਅੱਤਵਾਦ ਦੇ ਖ਼ਿਲਾਫ਼ ਸਾਂਝੀ ਲੜਾਈ ਅਤੇ ਕੌਮਾਂਤਰੀ ਪੱਧਰ ’ਤੇ ਹੋਰ ਡੂੰਘੇ ਸਹਿਯੋਗ ਦੀ ਗੱਲ ਹੈ, ਪਰ ਇਸ ਸਾਲ ਦੇ ਐਲਾਨਨਾਮੇ ਵਿਚ ਅੱਤਵਾਦੀ ਸੰਗਠਨਾਂ ਦਾ ਨਾਂ ਨਹੀਂ ਹੈ, ਜਿਸ ਦੇ ਖ਼ਿਲਾਫ਼ ਇਹ ਦੇਸ਼ ਕਾਰਵਾਈ ਕਰਨ ਦਾ ਮੁੱਦਾ ਚੁੱਕਦੇ ਰਹੇ ਹਨ।

ਹੁਣ ਚੀਨ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਉਸ ਦੀ ਨੇੜਤਾ ਅਫ਼ਗਾਨਿਸਤਾਨ ਨਾਲ ਵਧਦੀ ਜਾ ਰਹੀ ਹੈ ।

Spread the love