ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਰੋਨਾ ਟੀਕਾਕਰਨ ਜ਼ਰੂਰੀ ਕਰਨ ਦਾ ਐਲਾਨ ਕਰਦਿਆਂ ਸਖ਼ਤ ਨਵੇਂ ਨਿਯਮਾਂ ਲਾਗੂ ਕਰਨ ਦੀ ਗੱਲ ਕਹੀ ਹੈ।

ਬਾਇਡਨ ਨੇ ਕਿਹਾ ਕਿ ਜੇਕਰ ਕਿਸੇ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਇਸ ਦੀ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਬਾਇਡਨ ਪ੍ਰਸ਼ਾਸਨ ਨੇ ਦੇਸ਼ ਦੀ ਵੱਡੀ ਆਬਾਦੀ ਦਾ ਟੀਕਾਕਰਨ ਸਫ਼ਲਤਾਪੂਰਵਕ ਕਰ ਲਿਆ ਹੈ ਪਰ 25 ਫ਼ੀਸਦੀ ਯੋਗ ਨਾਗਰਿਕ ਟੀਕਾਕਰਨ ਤੋਂ ਵਾਂਝੇ ਹਨ ਜੋ ਕਰੋਨਾਵਾਇਰਸ ਨਾਲ ਸਿੱਝਣ ਦੀ ਲੜਾਈ ਵਿੱਚ ਖਤਰਾ ਬਣੇ ਹੋਏ ਹਨ।

ਜੌਹਨਜ਼ ਹੌਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਪ੍ਰਤੀ ਦਿਨ ਔਸਤ 151,500 ਨਵੇਂ ਕੇਸ ਸਾਹਮਣੇ ਆ ਰਹੇ ਹਨ।

ਇਸ ਤੋਂ ਇਲਾਵਾ ਔਸਤ 1500 ਲੋਕ ਹਰ ਰੋਜ਼ ਕੋਵਿਡ-19 ਕਾਰਨ ਦਮ ਤੋੜ ਰਹੇ ਹਨ। ਕਰੋਨਾ ਦੇ ਕੇਸ ਵਧਣ ਕਰਕੇ ਸਰਕਾਰ ਦੀਆਂ ਚਿੰਤਾਵਾ ਵਧਦੀਆਂ ਜਾ ਰਹੀਆਂ ਨੇ।

ਉਧਰ ਵਾੲ੍ਹੀਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਬਾਇਡਨ ਨੇ ਕਿਹਾ ਸੀ,‘ਅਸੀਂ ਕੋਵਿਡ-19 ’ਤੇ ਕਾਬੂ ਪਾ ਲਵਾਂਗੇ। ਇਸ ਲਈ ਬਹੁਤ ਸਾਰੀ ਮਿਹਨਤ ਕਰਨੀ ਪਵੇਗੀ ਅਤੇ ਕੁਝ ਸਮਾਂ ਵੀ ਲੱਗੇਗਾ।

Spread the love