ਨਵ ਜੰਮੇ ਬੱਚਿਆਂ ਲਈ ਮਾਂ ਦਾ ਦੁੱਧ ਬਹੁਤ ਜ਼ਰੂਰੀ ਤੇ ਲਾਹੇਵੰਦ ਹੁੰਦਾ ਹੈ। ਪਰ ਕਈ ਵਾਰ ਕੁੱਝ ਕੇਸਾਂ ਵਿੱਚ ਮਾਵਾਂ ਨੂੰ ਕੰਮ ’ਤੇ ਜਾਣਾ ਪੈਂਦਾ ਹੈ ਕਈ ਵਾਰ ਮਾਂ ਨੂੰ ਕੁੱਝ ਅਜੇਹੀ ਬਿਮਾਰੀ ਹੁੰਦੀ ਆ ਜਿਸ ਕਰਨ ਮਾਂ ਦਾ ਦੁੱਧ ਦੇਣ ਤੋਂ ਡਾਕਟਰ ਮਨਾ ਕਰ ਦਿੰਦੇ ਹਨ। ਪਰ ਕਿਹਾ ਜਾਂਦਾ ਹੈ ਕਿ ਜੰਮਦੇ ਬੱਚੇ ਲਈ ਮਾਂ ਦੇ ਦੁੱਧ ਤੋਂ ਇਲਾਵਾ ਕੋਈ ਚੀਜ਼ ਜ਼ਰੂਰੀ ਨਹੀਂ। ਕਈ ਵਾਰ ਮਜ਼ਬੂਰੀਆਂ ਕਰਕੇ ਬੱਚੇ ਮਾਂ ਦਾ ਦੁੱਧ ਨਹੀਂ ਪੀ ਸਕਦੇ। ਪਰ ਤੁਸੀਂ ਹੁਣ ਬੇਫ਼ਿਕਰ ਹੋ ਜਾਓ। ਹੁਣ ਲੁਧਿਆਣਾ ਪ੍ਰਸ਼ਾਸਨ ਵੱਲੋਂ ਇਸ ਦਾ ਹੱਲ ਕੱਢਿਆ ਗਿਆ ਹੈ। ਲੁਧਿਆਣਾ ਦੇ

ਸਿਵਲ ਹਸਪਤਾਲ ‘ਚ ਮਾਂ ਦੇ ਦੁੱਧ ਪੰਪ ਦਾ ਬੈਂਕ ਖੋਲ੍ਹਿਆ ਗਿਆ ਹੈ। ਇਸ ਦਾ ਉਦਘਾਟਨ ਲੁਧਿਆਣਾ ਤੋਂ ਕੌਂਸਲਰ ਮਮਤਾ ਆਸ਼ੂ ਅਤੇ ਏਡੀ ਸੀ ਲੁਧਿਆਣਾ ਅਮਿਤ ਕੁਮਾਰ ਪੰਚਾਲ ਵੱਲੋਂ ਕੀਤਾ ਗਿਆ। ਇਸ ਬੈਂਕ ਦੇ ਖੁੱਲ੍ਹਣ ਨਾਲ ਹੁਣ ਕੰਮ ਕਾਰ ’ਤੇ ਜਾਣ ਵਾਲੀਆਂ ਮਾਵਾਂ ਨੂੰ ਪਿੱਛੇ ਬੱਚਿਆਂ ਦੀ ਖ਼ੁਰਾਕ ਦੀ ਫ਼ਿਕਰ ਨਹੀਂ ਰਹੇਂਗੀ।

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਮਾਂ ਦਾ ਦੁੱਧ ਇੱਕ ਅੰਮ੍ਰਿਤ ਹੈ। ਅਤੇ ਛੋਟੇ ਬੱਚਿਆਂ ਲਈ ਇਹ ਅਤਿ ਜ਼ਰੂਰੀ ਹੈ । ਪਰ ਕਈ ਵਾਰ ਜਿੱਥੇ ਵਿਚ ਮਾਵਾਂ ਕੰਮਕਾਰ ਤੇ ਜਾਂਦੀਆਂ ਹਨ ਉੱਥੇ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਫ਼ਿਕਰ ਹੁੰਦੀ ਹੈ। ਹੁਣ ਮਾਂ ਆਪਣਾ ਦੁੱਧ ਇਸ ਬੈਂਕ ਰਾਹੀਂ ਸਟੋਰ ਕਰ ਸਕਦੀਆਂ ਹਨ। ਅਤੇ ਨਵੇਂ ਜੰਮੇ ਬੱਚਿਆਂ ਨੂੰ ਜਿਹੜੇ ਸਮੇਂ ਤੋਂ ਪਹਿਲਾਂ ਹੋ ਜਾਂਦੇ ਹਨ ਜਾਂ ਕਿਸੇ ਬਿਮਾਰੀ ਨਾਲ ਪੀੜਤ ਹੁੰਦੇ ਹਨ ਉਨ੍ਹਾਂ ਵਾਸਤੇ ਵੀ ਅਧਿਕ ਲਾਹੇਵੰਦ ਰਹੇਗੀ ਇਹ bank। ਉਨ੍ਹਾਂ ਨੇ ਕਿਹਾ ਕਿ ਇਹ ਸੇਵਾ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ ਅਤੇ 24 ਘੰਟੇ ਉਪਲਬਧ ਰਹੇਗੀ ।

Spread the love