ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਤੋਂ ਫੰਡ ਮੰਗਿਆ ਹੈ।

ਇਸ ਗੱਲ ਦਾ ਖੁਲਾਸਾ ਆਮ ਆਦਮੀ ਪਾਰਟੀ ਨੇ ਖੁਦ ਕੀਤਾ ਕਿ ਚੋਣਾਂ ਲਈ ਉਨ੍ਹਾਂ ਕੋਲ ਫੰਡ ਦੀ ਘਾਟ ਹੈ।

ਪਾਰਟੀ ਨੇ ਆਪਣੇ ਪੰਜਾਬ ਵਾਲੇ ਫੇਸਬੁੱਕ ਪੇਜ ’ਤੇ ਇੱਕ ਪੋਰਟਲ ਵੀ ਲਾਂਚ ਕੀਤਾ ਤੇ ਕਿਹਾ ਕਿ ਆਓ ਸਾਰੇ ਰਲ਼-ਮਿਲ਼ ਕੇ ਇਮਾਨਦਾਰ ਅਤੇ ਸਾਫ਼ ਸੁਥਰੀ ਰਾਜਨੀਤੀ ਨੂੰ ਅੱਗੇ ਲਿਆਉਣ ਲਈ ਆਮ ਆਦਮੀ ਪਾਰਟੀ ਦੀ ਮਦਦ ਕਰੀਏ। ਆਪਣੇ ਕੀਮਤੀ ਫ਼ੰਡ ਦਾ ਸਹਿਯੋਗ ਦੇ ਕੇ ਪੰਜਾਬ ਵਿੱਚ ਬਦਲਾਅ ਲਿਆਈਏ।

Spread the love