ਚੰਡੀਗੜ੍ਹ 13 ਸਤੰਬਰ-

ਇਸਤਰੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਇਸ ਵਿੱਚ ਹੋਰ ਮਿਹਨਤੀ ਬੀਬੀਆਂ ਨੂੰ ਸ਼ਾਮਲ ਕੀਤਾ ਹੈ। ਉਹਨਾਂ ਦੱਸਿਆ ਕਿ ਚੰਡੀਗੜ੍ਹ ਨੂੰ ਦੋ ਭਾਗਾਂ ਵਿੱਚ ਵੰਡ ਕੇ ਦੋ ਪ੍ਰਧਾਨ ਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਬੀਬੀ ਸਤਵੰਤ ਕੌਰ ਜੌਹਲ ਅਤੇ ਬੀਬੀ ਗੁਰਦੀਪ ਕੌਰ ਬਰਾੜ ਨੂੰ ਚੰਡੀਗੜ੍ਹ ਯੂ.ਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਬੀਬੀ ਪਰਮਿੰਦਰ ਕੌਰ ਰੰਧਾਵਾ ਬਰਨਾਲਾ, ਬੀਬੀ ਕਰਮਜੀਤ ਕੌਰ ਸਮਾਉਂ ਮਾਨਸਾ ਅਤੇ ਬੀਬੀ ਵੇਨੂੰ ਸ਼ਰਮਾ ਅੰਮ੍ਰਿਤਸਰ ਨੂੂੰ ਇਸਤਰੀ ਅਕਾਲ਼ੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਹਨਾ ਦੱਸਿਆ ਕਿ ਬੀਬੀ ਰੇਨੂੰ ਸ਼ਰਮਾ ਅੰਮ੍ਰਿਤਸਰ ਅਤੇ ਬੀਬਾ ਕਰੀਨਾ ਨਾਹਰ ਅੰਮ੍ਰਿਤਸਰ ਨੂੰ ਇਸਤਰੀ ਅਕਾਲੀ ਦਲ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਬੀਬੀ ਰਣਜੀਤ ਕੌਰ ਗਹਿਰੀ ਮੰਡੀ ਅੰਮ੍ਰਿਤਸਰ, ਬੀਬੀ ਕੁਲਦੀਪ ਕੌਰ ਬੇਗੋਵਾਲ ਅਤੇ ਬੀਬੀ ਅਮਰਜੀਤ ਕੌਰ ਬੇਗੋਵਾਲ (ਰਿਟਾ ਹੈਡਮਿਸਟਰਸ) ਨੂੰ ਇਸਤਰੀ ਅਕਾਲੀ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ।

Spread the love