ਲਗਪਗ 20 ਕਰੋੜ ਦੀ ਲਾਗਤ ਨਾਲ ਬਣੇ ਜਲ੍ਹਿਆਂਵਾਲੇ ਬਾਗ ਦੇ ਸੁੰਦਰੀਕਰਨ ਤੋਂ ਬਾਅਦ ਲਗਾਤਾਰ ਹੀ ਹੁਣ ਜੱਲ੍ਹਿਆਂਵਾਲਾ ਬਾਗ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ ਕਿ ਜਲ੍ਹਿਆਂਵਾਲਾ ਬਾਗ ਬਾਗ਼ ਦੇ ਸੁੰਦਰੀਕਰਨ ਨਾਲ ਬਹੁਤ ਸਾਰੀ ਛੇੜਛਾੜ ਕੀਤੀ ਗਈ ਹੈ ਜਿਸ ਤੋਂ ਬਾਅਦ ਅੱਜ ਭਾਜਪਾ ਨੇਤਾ ਲਕਸ਼ਮੀ ਕਾਂਤ ਚਾਵਲਾ ਜਲ੍ਹਿਆਂਵਾਲੇ ਬਾਗ਼ ਪਹੁੰਚੇ ਅਤੇ ਉਨ੍ਹਾਂ ਵੱਲੋਂ ਵੀ ਜਲ੍ਹਿਆਂਵਾਲਾ ਬਾਗ ਬਾਗ ਦੇ ਸੁੰਦਰੀਕਰਨ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਗਏ।

ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਸਰਕਾਰ ਸਾਨੂੰ ਹਿਸਾਬ ਦੇਵੇ ਕਿ ਉਨ੍ਹਾਂ ਨੇ 20 ਕਰੋੜ ਕਿਸ ਜਗ੍ਹਾ ਤੇ ਕਿਸ ਤਰ੍ਹਾਂ ਲਗਾਇਆ ਅਤੇ ਕਿਸ ਜਗ੍ਹਾ ਤੇ ਕਮੀ ਰਹੀ ਕਿ ਇੱਕ ਦਿਨ ਦੇ ਮੀਂਹ ਨਾਲ ਹੀ ਜਲ੍ਹਿਆਂਵਾਲਾ ਬਾਗ ਬਾਗ ਪਾਣੀ ਪਾਣੀ ਹੋ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਲ੍ਹਿਆਂਵਾਲਾਬਾਗ ਦੇ ਇਤਿਹਾਸਕ ਖੂਹ ਨੂੰ ਬਦਲ ਕੇ ਇੱਕ ਸ਼ੀਸ਼ਿਆਂ ਵਾਲੀ ਡੱਬੀ ਦਾ ਰੂਪ ਦਿੱਤਾ ਗਿਆ ਹੈ ਜੋ ਕਿ ਸਰਾਸਰ ਗਲਤ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਖੂਹ ਨੂੰ ਪਹਿਲਾਂ ਵਾਲੀ ਦਿੱਖ ਹੀ ਦਿੱਤੀ ਜਾਵੇ।

ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਜੱਲ੍ਹਿਆਂਵਾਲੇ ਬਾਗ ਸ਼ਹੀਦ ਹੋਏ ਹੀਰੋ ਜਿਨ੍ਹਾਂ ਨੂੰ ਇਤਹਾਸ ਨੂੰ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਜੋ ਲੋਕ ਪਹਿਲੀ ਵਾਰੀ ਜਲ੍ਹਿਆਂਵਾਲਾ ਬਾਗ਼ ਆਉਂਦੇ ਹਨ ਉਨ੍ਹਾਂ ਉੱਤੇ ਜਲ੍ਹਿਆਂਵਾਲਾ ਬਾਗ ਬਹੁਤ ਵਧੀਆ ਲੱਗੇਗਾ ਲੇਕਿਨ ਅਸਲ ਵਿੱਚ ਇਹ ਸ਼ਹੀਦੀ ਸਮਾਰਕ ਨੂੰ ਖਤਮ ਕਰਕੇ ਸੈਲਫੀ ਪੁਆਇੰਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜੋ ਕਿ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ।

ਉਨ੍ਹਾਂ ਨੇ ਅਮਰ ਜਯੋਤੀ ਤੇ ਗੱਲ ਕਰਦੇ ਹੋਏ ਕਿਹਾ ਕਿ ਇਨ੍ਹਾਂ ਵੱਲੋਂ ਅਮਰ ਜੋਤੀ ਦੀ ਜਗ੍ਹਾ ਵੀ ਬਦਲ ਦਿੱਤੀ ਗਈ ਅਤੇ ਇਸ ਦੀ ਅਸਲ ਜਗ੍ਹਾ ਜੋ ਸ਼ਹੀਦੀ ਮਸਾਲ ਹੈ ਉਸਦੇ ਨਾਲ ਹੀ ਬਣਦੀ ਹੈ ਇਸ ਦੇ ਨਾਲ ਹੀ ਲਕਸ਼ਮੀ ਕਾਂਤ ਚਾਵਲਾ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਚਿੱਠੀ ਲਿਖੀ ਅਤੇ ਚਿੱਠੀ ਵਿੱਚ ਲਿਖਿਆ ਹੈ ਕਿ ਜੱਲ੍ਹਿਆਂਵਾਲੇ ਬਾਗ ਦੇ ਇਤਿਹਾਸ ਨਾਲ ਜੋ ਛੇੜਛਾੜ ਕੀਤੀ ਗਈ ਹੈ ਉਸਨੂੰ ਦੁਬਾਰਾ ਦਰੁਸਤ ਕੀਤਾ ਜਾਵੇ।

Spread the love