ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਓਬਾਮਾ ਪ੍ਰਸਾਸ਼ਨ ਦੇ ਫ਼ੈਸਲੇ ਨੂੰ ਪਲਟਦਿਆਂ ਇਰਾਨ ਪਰਮਾਣੂ ਸਮਝੌਤੇ ਤੋਂ ਪੈਰ ਪਿੱਛੇ ਖਿੱਚ ਲਏ ਸਨ।

ਟਰੰਪ ਨੇ ਕਿਹਾ ਸੀ ਕਿ ਮੈਂ ਪੂਰੀ ਤਰ੍ਹਾਂ ਸਪੱਸ਼ਟ ਹਾਂ ਕਿ ਗਲੇ-ਸੜੇ ਸਮਝੌਤੇ ਨਾਲ ਅਸੀਂ ਇਰਾਨ ਦੇ ਪਰਮਾਣੂ ਬੰਬ ਨਹੀਂ ਰੋਕ ਸਕਦੇ।

ਇਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ‘ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ।

ਹਣ ਇਸ ਪ੍ਰਮਾਣੂ ਊਰਜਾ ਪ੍ਰੋਗਰਾਮ ਨੂੰ ਲੈ ਕੇ ਇਰਾਨ ਦਾ ਵੱਡਾ ਬਿਆਨ ਸਾਹਮਣੇ ਆਇਆ।

ਇਰਾਨ ਦੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ, ਦੇ ਮੁਖੀ ਮੁਹੰਮਦ ਇਸਲਾਮੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਕੌਮਾਂਤਰੀ ਨਿਰੀਖਕਾਂ ਨੂੰ ਦੇਸ਼ ਦੇ ਸੰਵੇਦਨਸ਼ੀਲ ਪਰਮਾਣੂ ਟਿਕਾਣਿਆਂ ’ਤੇ ਨਜ਼ਰ ਰੱਖਣ ਲਈ ਲਗਾਏ ਗਏ ਕੈਮਰਿਆਂ ਵਿਚ ਨਵੇਂ ਮੈਮਰੀ ਕਾਰਡ ਲਾਉਣ ਤੇ ਰਿਕਾਰਡਿੰਗ ਜਾਰੀ ਰੱਖਣ ਦੀ ਇਜਾਜ਼ਤ ਦੇਣ ਲਈ ਰਾਜ਼ੀ ਹੈ।

ਇਰਾਨ ਦੀ ਪਰਮਾਣੂ ਊਰਜਾ ਸੰਸਥਾ ਦੇ ਮੁਖੀ ਮੁਹੰਮਦ ਇਸਲਾਮੀ ਨੇ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਡਾਇਰੈਕਟਰ ਜਨਰਲ ਰਾਫੇਲ ਗਰੌਸੀ ਨਾਲ ਤਹਿਰਾਨ ਵਿਚ ਹੋਈ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ।

ਦੱਸ ਦੇਈਏ ਕਿ ਫਰਵਰੀ ਮਹੀਨੇ ਤੋਂ ਇਰਾਨ ਨੇ ਆਈਏਈਏ ਨਿਰੀਖਕਾਂ ਦੇ ਨਿਗਰਾਨੀ ਫੁਟੇਜ ਹਾਸਲ ਕਰਨ ’ਤੇ ਪਾਬੰਦੀ ਲਗਾਈ ਹੋਈ ਹੈ ਕਿਉਂਕਿ ਦੁਨੀਆ ਦੇ ਨਾਲ ਤਹਿਰਾਨ ਦਾ ਪਰਮਾਣੂ ਸਮਝੌਤਾ ਟੁੱਟ ਗਿਆ ਪਰ ਹੁਣ ਈਰਾਨ ਦੇ ਇਸ ਕਦਮ ਨਾਲ ਪ੍ਰਮਾਣੂ ਊਰਜਾ ਪ੍ਰੋਗਰਾਮ ਕਰਕੇ ਸ਼ੁਰੂ ਹੋਇਆ ਤਣਾਅ ਘੱਟ ਸਕਦੈ।

Spread the love