13 ਸਤੰਬਰ

ਹਿੰਦੂ ਕੈਲੰਡਰ ਮੁਤਾਬਿਕ ਭਾਦੋਂ ਮਹੀਨੇ ਦੇ ਸ਼ੁਕਲਾ ਪੱਖ ਦੀ ਅਸ਼ਟਮੀ ਮਿਤੀ ਨੂੰ ਰਾਧਾ ਅਸ਼ਟਮੀ ਵਜੋਂ ਮਨਾਈ ਜਾਂਦੀ ਹੈ। ਇਸ ਸਾਲ ਇਹ ਤਿਉਹਾਰ 14 ਸਤੰਬਰ ਨੂੰ ਮਨਾਇਆ ਜਾਵੇਗਾ। ਅਸ਼ਟਮੀ ਦੀ ਤਾਰੀਖ ਸੋਮਵਾਰ ਦੁਪਹਿਰ 3 ਵੱਜ ਕੇ 10 ਮਿੰਟ ‘ਤੇ ਸ਼ੁਰੂ ਹੋਵੇਗੀ ਅਤੇ ਮੰਗਲਵਾਰ ਦੁਪਹਿਰ 1 ਵੱਜ ਕੇ 9 ਮਿੰਟ ‘ਤੇ ਖਤਮ ਹੋਵੇਗੀ।

ਮਾਨਤਾ ਮੁਤਾਬਿਕ ਰਾਧਾ ਅਸ਼ਟਮੀ ਵਰਤ ਤੋਂ ਬਿਨਾਂ ਕ੍ਰਿਸ਼ਨ ਜਨਮ ਅਸ਼ਟਮੀ ਵਰਤ ਫਲ ਨਹੀਂ ਦਿੰਦਾ। ਇਸ ਲਈ ਜਿਹੜੇ ਲੋਕ ਕ੍ਰਿਸ਼ਨ ਜਨਮ ਅਸ਼ਟਮੀ ‘ਤੇ ਵਰਤ ਰੱਖਣ ਵਾਲੇ ਹਨ, ਉਹ ਨਿਸ਼ਚਤ ਤੌਰ ‘ਤੇ ਰਾਧਾ ਅਸ਼ਟਮੀ ਦਾ ਵਰਤ ਰੱਖਦੇ ਹਨ। ਕ੍ਰਿਸ਼ਨ ਜਨਮ ਅਸ਼ਟਮੀ ਵਾਂਗ ਰਾਧਾ ਅਸ਼ਟਮੀ ਦਾ ਵਰਤ ਵੀ ਰਾਧਾ ਦੇ ਜਨਮ ਦਿਨ ‘ਤੇ ਮਨਾਇਆ ਜਾਂਦਾ ਹੈ।

ਹੁਣ ਤੁਹਾਨੂੰ ਦਸੱਦੇ ਹਾਂ ਰਾਧਾ ਅਸ਼ਟਮੀ ਦੀ ਮਹੱਤਤਾ

ਹਿੰਦੂ ਧਰਮ ਦਾ ਮੰਨਣਾ ਹੈ ਕਿ ਰਾਧਾ ਦੀ ਪੂਜਾ ਕੀਤੇ ਬਿਨਾਂ ਸ਼੍ਰੀ ਕ੍ਰਿਸ਼ਨ ਦੀ ਪੂਜਾ ਅਧੂਰੀ ਰਹਿੰਦੀ ਹੈ। ਇਸ ਲਈ ਰਾਧਾ ਰਾਣੀ ਦਾ ਨਾਮ ਸ਼੍ਰੀ ਕ੍ਰਿਸ਼ਨ ਨਾਲ ਜ਼ਰੂਰ ਲਿਆ ਜਾਂਦਾ ਹੈ। ਰਾਧਾ ਅਸ਼ਟਮੀ ਵਰਤ ਕ੍ਰਿਸ਼ਨ ਜਨਮ ਅਸ਼ਟਮੀ ਦੇ ਵਰਤ ਦੇ ਫਲ ਲੈਣ ਲਈ ਕ੍ਰਿਸ਼ਨ ਜਨਮ ਅਸ਼ਟਮੀ ਵਰਤ ਜਿੰਨਾ ਮਹੱਤਵਪੂਰਨ ਹੈ। ਰਾਧਾ ਅਸ਼ਟਮੀ ਦੀ ਪੂਜਾ ਸਾਰੇ ਦੁੱਖਾਂ ਨੂੰ ਦੂਰ ਕਰਨ ਲਈ ਮੰਨਿਆ ਜਾਂਦਾ ਹੈ।ਰਾਧਾ ਅਸ਼ਟਮੀ ਦਾ ਵਰਤ ਵੀ ਹਰ ਤਰ੍ਹਾਂ ਦੇ ਪਾਪਾਂ ਨੂੰ ਨਸ਼ਟ ਕਰ ਦਿੰਦਾ ਹੈ।

ਇਸ ਦਿਨ ਪੂਜਾ ਕਰਕੇ ਭਗਵਾਨ ਕ੍ਰਿਸ਼ਨ ਅਖੰਡ ਸੌਭਾਗਿਆ ਦਾ ਆਸ਼ੀਰਵਾਦ ਦਿੰਦੇ ਹਨ। ਇਸ ਨਾਲ ਜੀਵਨ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ ਅਤੇ ਧਨ ਦੌਲਤ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਰਾਧਾ ਅਸ਼ਟਮੀ ਵਰਤ ਦਾ ਸ਼ੁਭ ਮਹੂਰਤ

ਰਾਧਾ ਜਨਮ ਅਸ਼ਟਮੀ 2021- 14 ਸਤੰਬਰ 2021, ਮੰਗਲਵਾਰ

ਅਸ਼ਟਮੀ ਮਿਤੀ ਸ਼ੁਰੂ ਹੋਵੇਗੀ 13 ਸਤੰਬਰ 2021 03 ਵਜੇ

ਅਸ਼ਟਮੀ ਖਤਮ ਹੋਵੇਗੀ ਹੈ 14 ਸਤੰਬਰ 2021 01 ਵਜੇ

Spread the love