ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਹੁਕਮ’ਤੇ ਜਾਂਚ ਏਜੰਸੀ ਨੇ 9,11 ਹਮਲੇ ਦੇ ਕੁਝ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕਰ ਦਿੱਤਾ ਹੈ।

ਦਸਤਾਵੇਜ਼ ’ਚ ਕਈ ਨਵੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਜਿਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਵਾਰ ਫਿਰ ਚਰਚਾ ਛਿੜ ਗਈ,

ਜਾਣਕਾਰੀ ਦਿੱਤੀ ਗਈ ਹੈ ਕਿ ਹਮਲੇ ’ਚ ਸ਼ਾਮਲ ਦੋ ਸਾਊਦੀ ਮੂਲ ਦੇ ਹਮਲਾਵਾਰਾਂ ਨੂੰ ਇਸ ਦੇਸ਼ ਵਣਜ ਦੂਤਘਰ ਦੇ ਇਕ ਅਧਿਕਾਰੀ ਤੇ ਇਕ ਖੁਫੀਆ ਏਜੰਟ ਨੇ ਪੂਰੀ ਮਦਦ ਕੀਤੀ ਸੀ।

ਇਹੀ ਨਹੀਂ ਇਨ੍ਹਾਂ ਦੋਵੇਂ ਹਮਲਾਵਾਰਾਂ ਨੂੰ ਰਸਦ ਪਹੁੰਚਾਈ ਗਈ ਸੀ।

ਹਾਲਾਂਕਿ ਇਸ ਮਾਮਲੇ ‘ਚ ਸਾਊਦੀ ਸਰਕਾਰ ਨੇ ਹਮੇਸ਼ਾ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ।

ਰਾਸ਼ਟਰਪਤੀ ਨੂੰ ਹਾਲ ਹੀ ਦੇ ਹਫਤਿਆਂ ਵਿੱਚ ਪੀੜਤਾਂ ਦੇ ਪਰਿਵਾਰਾਂ ਦੇ ਦਬਾਅ ਦਾ ਸਾਹਮਣਾ ਕਰਨਾ ਪਿਆ ਸੀ, ਜਿਨ੍ਹਾਂ ਨੇ ਲੰਮੇ ਸਮੇਂ ਤੋਂ ਰਿਕਾਰਡ ਮੰਗਿਆ ਸੀ।

ਦੋਸ਼ ਇਹ ਵੀ ਲਗਾਇਆ ਜਾ ਰਿਹਾ ਸੀ ਕਿ ਇਸ ਮਾਮਲੁ ‘ਚ ਸਾਊਦੀ ਅਰਬ ਸਰਕਾਰ ਦੀ ਸਰਕਾਰ ਦੇ ਕੱੁਝ ਨੁੰਮਾਇਦੇ ਤੇ ਸੀਨੀਅਰ ਅਧਿਕਾਰੀ ਸ਼ਾਮਲ ਸਨ ਪਰ ਜਾਂਚ ‘ਚ ਇਸ ਗੱਲ ਦਾ ਕੋਈ ਸਬੂਤ ਨਹੀ ਹੈ ਕਿ ਸਾਜਿਸ਼ ’ਚ ਸਾਊਦੀ ਅਰਬ ਸਰਕਾਰ ਸ਼ਾਮਲ ਸੀ।

ਦਸਤਾਵੇਜ਼ ’ਚ ਸਾਊਦੀ ਅਫ਼ਸਰਾਂ ਦੇ ਸਬੰਧ ਹੋਣ ਦੀ ਜਾਂਚ ਦਾ ਵੇਰਵਾ ਦਿੱਤਾ ਗਿਆ ਹੈ।

ਇਹ ਦਸਤਾਵੇਜ਼ 16 ਪੇਜਾਂ ’ਚ ਹੈ। ਦੱਸ ਦੇਈਏ ਕਿ 2001 ’ਚ ਨਿਊਯਾਰਕ ’ਚ ਹੋਏ ਇਸ ਹਮਲੇ ਦੌਰਾਨ 3000 ਤੋਂ ਵੱਧ ਲੋਕ ਮਾਰੇ ਗਏ ਸੀ।

ਹਮਲੇ ਦੇ ਪੀੜਤ ਲੰਬੇ ਸਮੇਂ ਤੋਂ ਜਾਂਚ ਦੇ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕਰਨ ਲਈ ਅਮਰੀਕੀ ਸਰਕਾਰ ’ਤੇ ਦਬਾਅ ਬਣਾ ਰਹੇ ਸਨ ਤੇ ਮੁਕਦਮਾ ਵੀ ਕੀਤਾ ਹੋਇਆ ਸੀ…

Spread the love