ਤਾਲਿਬਾਨ ਤੇ ਪਾਕਿਸਤਾਨ ਦੇ ਵਧ ਰਹੇ ਰਿਸ਼ਤਿਆਂ ਦੌਰਾਨ ਵੱਡੀ ਖਬਰ ਸਾਹਮਣੇ ਆਈ ਹੈ।

ਤਾਲਿਬਾਨ ਨੇ ਉੱਚ ਰੈਂਕ ਵਾਲੇ ਪਾਕਿਸਤਾਨੀ ਮੰਤਰੀ ਦੇ ਉਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਜਿਸ ’ਚ ਦੋਵਾਂ ਦੇਸ਼ਾਂ ਦੀ ਕਰੰਸੀ ਦੀ ਅਦਲਾ-ਬਦਲੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।

ਉਸ ਨੇ ਪਾਕਿਸਤਾਨੀ ਰੁਪਏ ’ਚ ਕਾਰੋਬਾਰ ਕਰਨ ਤੋਂ ਨਾਂਹ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਕਿ ਸੱਭਿਆਚਾਰਕ ਮਾਮਲਿਆਂ ਦੇ ਕਮਿਸ਼ਨ ਦੇ ਮੈਂਬਰ ਅਹਿਮਦੁੱਲਾ ਵਾਸਿਕ ਨੇ ਤੈਅ ਕੀਤਾ ਹੈ ਕਿ ਗੁਆਂਢੀ ਦੇਸ਼ਾਂ ਵਿਚਾਲੇ ਲੈਣ-ਦੇਣ ਅਫ਼ਗਾਨੀ ਕਰੰਸੀ ’ਚ ਹੀ ਹੋਵੇਗਾ।

ਇਹ ਬਿਆਨ ਉਦੋਂ ਜਾਰੀ ਕੀਤਾ ਗਿਆ ਜਦੋਂ ਇਕ ਦਿਨ ਪਹਿਲਾਂ ਵੱਖ-ਵੱਖ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਜਲਦ ਹੀ ਅਫ਼ਗਾਨਿਸਤਾਨ ਨਾਲ ਰੁਪਏ (ਪਾਕਿ ਕਰੰਸੀ) ’ਚ ਕਾਰੋਬਾਰ ਸ਼ੁਰੂ ਕਰੇਗਾ।

ਇਸ ਨਾਲ ਉਨ੍ਹਾਂ ਦਾ ਵਿੱਤੀ ਘਾਟਾ ਘੱਟ ਹੋਵੇਗਾ।ਇਸ ਤੋਂ ਪਹਿਲਾਂ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ ਪਰ ਹੁਣ ਅਫ਼ਗਾਨ ‘ਚੋਂ ਕਰੰਸੀ ਨਾਲ ਸਬੰਧਤ ਉੱਠ ਰਹੀਆਂ ਖਬਰਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ‘ਤੇ ਰੋਕ ਲਗਾ ਦਿੱਤੀ ਹੈ।

Spread the love