ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਆਕਲੈਂਡ ‘ਚ ਵਧ ਰਹੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਤਾਲਾਬੰਦੀ ਵਧਾਉਣ ਦਾ ਫੈਸਲਾ ਲਿਆ।

ਇਸ ਵਾਰ ਸਖ਼ਤੀ ਹੋਰ ਜ਼ਿਆਦਾ ਕਰਨ ਦੇ ਸੰਕੇਤ ਵੀ ਦਿੱਤੇ ਗਏ ਹਨ।

ਪ੍ਰਧਾਨ ਮੰਤਰੀ ਦਾ ਕਹਿਣਾ ਕਿ ਇੱਕ ਹਫ਼ਤੇ ਤੱਕ ਜੇਕਰ ਲੋਕ ਘਰਾਂ ‘ਚ ਰਹਿਣਗੇ ਤਾਂ ਇਹ ਚੇਨ ਟੁੱਟਣ ‘ਚ ਮਦਦ ਮਿਲ ਸਕਦੀ ਹੈ ਜਿਸ ਕਰਕੇ ਪ੍ਰਧਾਨ ਮੰਤਰੀ ਅਰਡਰਨ ਨੇ ਆਕਲੈਂਡ ‘ਚ ਕਰੋਨਾ ਵਾਇਰਸ ਦੇ ਡੈਲਟਾ ਰੂਪ ਦੇ ਪ੍ਰਸਾਰ ਨੂੰ ਹਰਾਉਣ ਲਈ 21 ਸਤੰਬਰ ਤੱਕ ਤਾਲਾਬੰਦੀ ਦਾ ਐਲਾਨ ਕੀਤਾ।

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ 24 ਘੰਟਿਆਂ ‘ਚ ਸ਼ਹਿਰ ‘ਚ ਕੋਵਿਡ-19 ਦੇ ਡੈਲਟਾ ਰੂਪ ਦੇ 33 ਨਵੇਂ ਕੇਸ ਦਰਜ ਕੀਤੇ ।

ਅਰਡਲਨ ਨੇ ਅੱਗੇ ਕਿਹਾ ਆਕਲੈਂਡ 21 ਸਤੰਬਰ ਦੀ ਅੱਧੀ ਰਾਤ ਤੱਕ ਸਖ਼ਤ ਅਲਰਟ ਲੈਵਲ 4 ਦੀ ਤਾਲਾਬੰਦੀ ਵਿੱਚ ਰਹੇਗਾ, ਜਿਸ ਤੋਂ ਬਾਅਦ ਇਹ ਅਲਰਟ ਲੈਵਲ 3 ਵੱਲ ਵਧੇਗਾ।

ਉਸ ਬਾਅਦ ਹਾਲਾਤਾਂ ਦੇ ਅਨੁਸਾਰ ਫੈਸਲਾ ਲਿਆ ਜਾਵੇਗਾ।

Spread the love