ਪੰਜਾਬ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇੱਕ ਪਾਸੇ ਜਿੱਥੇ ਰਾਜਨੀਤਕਿ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀਆਂ ਨੇ ਉਥੇ ਹੀ ਪੰਜਾਬ ‘ਚ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਵੀ ਤਿਆਰ ਹੈ।

ਇਸ ਦੇ ਮੱਦੇਨਜ਼ਰ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ‘ਚ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਤਿਆਰੀਆਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਬੂਥਾਂ ‘ਤੇ ਵੀ. ਵੀ. ਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਪੰਜਾਬ ‘ਚ 24 ਹਜ਼ਾਰ ਤੋਂ ਵੀ ਵੱਧ ਪੋਲਿੰਗ ਬੂਥ ਹਨ ਅਤੇ ਪੰਜਾਬ ਕੋਲ ਲੋੜ ਤੋਂ ਵੱਧ ਮਸ਼ੀਨਾਂ ਹਨ।

ਐਸ. ਕਰੁਣਾ ਰਾਜੂ ਨੇ ਕਿਹਾ ਕਿ ਪੰਜਾਬ ਨੂੰ ਕੁੱਝ ਰਿਜ਼ਰਵ ਮਸ਼ੀਨਾਂ ਦੀ ਵੀ ਲੋੜ ਹੈ। ਇੱਕ ਉਮੀਦਵਾਰ 30 ਲੱਖ 80 ਹਜ਼ਾਰ ਰੁਪਏ ਖਰਚ ਕਰ ਸਕੇਗਾ। ਮੱਧ ਪ੍ਰਦੇਸ਼ ਚੋਂ ਈਵੀਐੱਮ ਮਸ਼ਨਿਾਂ ਮੰਗਵਾਈਆਂ ਜਾ ਰਹੀਆਂ ਨੇ ਜਿਵੇਂ ਹੀ ਇਹ ਮਸ਼ੀਨਾਂ ਪੰਜਾਬ ਪਹੁੰਚਣਗੀਆਂ ਸਭ ਪਾਰਟੂਆਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ।

Spread the love