15 ਸਤੰਬਰ

ਸੰਯੁਕਤ ਅਰਬ ਅਮੀਰਾਤ (UAE) ਵਿੱਚ 19 ਸਤੰਬਰ ਤੋਂ ਫ਼ਿਰ ਸ਼ੁਰੂ ਹੋਣ ਜਾ ਰਹੇ ਆਈਪੀਐਲ ਵਿੱਚ ਦਰਸ਼ਕਾਂ ਦੀ ਵਾਪਸੀ ਹੋ ਗਈ ਹੈ।

ਦੱਸ ਦੇਈਏ ਕਿਹੁਣ ਦਰਸ਼ਕ ਸਟੇਡੀਅਮ ਜਾ ਕੇ IPL ਦੇ ਮੈਚ ਦਾ ਅਨੰਦ ਲੈ ਸਕਣਗੇ। ਆਈਪੀਐਲ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਕਿਹਾ ਗਿਆ ਹੈ ਕਿ ਆਈਪੀਐਲ ਹੁਣ ਦਰਸ਼ਕਾਂ ਦਾ ਦੁਬਾਰਾ ਸਟੇਡੀਅਮ ਵਿੱਚ ਸਵਾਗਤ ਕਰਨ ਲਈ ਤਿਆਰ ਹੈ। ਇਹ ਜਾਣਕਾਰੀ ਇੰਡੀਅਨ ਪ੍ਰੀਮੀਅਰ ਲੀਗ ਦੇ ਪ੍ਰਬੰਧਕਾਂ ਨੇ ਦਿੱਤੀ।

ਪ੍ਰਸ਼ੰਸਕ 16 ਸਤੰਬਰ ਤੋਂ ਆਨਲਾਈਨ ਮੈਚ ਟਿਕਟਾਂ ਖਰੀਦ ਸਕਣਗੇ। ਟਿਕਟਾਂ IPL ਦੀ ਅਧਿਕਾਰਤ ਵੈਬਸਾਈਟ (www.iplt20.com) ਤੋਂ ਖਰੀਦੀਆਂ ਜਾ ਸਕਦੀਆਂ ਹਨ। ਦੱਸ ਦਈਏ ਕਿ ਆਈਪੀਐਲ ਦੇ 31 ਮੈਚ ਦੂਜੇ ਅੱਧ ਵਿੱਚ ਖੇਡੇ ਜਾਣੇ ਹਨ, ਜੋ ਸੀਮਤ ਦਰਸ਼ਕਾਂ ਦੇ ਨਾਲ ਦੁਬਈ, ਸ਼ਾਰਜਾਹ ਅਤੇ ਅਬੂ ਧਾਬੀ ਵਿੱਚ ਖੇਡੇ ਜਾਣਗੇ। ਇਸ ਦੌਰਾਨ, ਕੋਵਿਡ ਪ੍ਰੋਟੋਕੋਲ ਅਤੇ ਯੂਏਈ ਸਰਕਾਰ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਏਗੀ।

Spread the love