ਹਰਿਆਣਾ, 15 ਸਤੰਬਰ

ਹਰਿਆਣਾ ਭਾਜਪਾ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਕਿਸਾਨ ਅੰਦੋਲਨ ‘ਤੇ ਗੰਭੀਰ ਇਲਜ਼ਾਮ ਲਗਾਇਆ ਹੈ। ਧਨਖੜ ਨੇ ਕਿਹਾ ਕਿ ਕਿਸਾਨੀ ਅੰਦੋਲਨ ਕਰਕੇ ਹਰਿਆਣਾ ‘ਚ ਨਸ਼ਾ ਵੱਧ ਰਿਹਾ ਹੈ।ਇਹ ਕਿਸਾਨ ਅੰਦੋਲਨ ਦਾ ਸਾਈਡ ਇਫੈਕਟ ਹੈ।

ਪਹਿਲਾਂ ਨਸ਼ਾ ਪੰਜਾਬ ਨਾਲ ਲੱਗਦੇ ਇਲਾਕਿਆ ‘ਚ ਸੀ। ਉਨ੍ਹਾਂ ਕਿਹਾ ਪਰਹੁਣ ‘ਸੋਨੀਪਤ, ਰੋਹਤਕ ਤੇ ਝੱਜਰ ਜ਼ਿਲ੍ਹੇ ‘ਚ ਨਸ਼ਾ ਵਧਿਆ ਹੈ। ਬਹੁਤ ਲੋਕ ਇਸ ਮਾਮਲੇ ਵਿੱਚ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ।ਪੰਚਾਇਤਾਂ ਤੋਂ ਸ਼ਿਕਾਇਤਾਂ ਆ ਰਹੀਆਂ ਹਨ। ਧਨਖੜ ਨੇ ਕਿਹਾ ਕਿ ‘ਉਡਤਾ ਪੰਜਾਬ’ ਵਰਗੀਆਂ ਫਿਲਮਾਂ ਉਥੇ ਬਣ ਰਹੀਆਂ ਹਨ ਜਦਕਿ ਇੱਥੇ ਦੰਗਲ ਅਤੇ ਸੁਰਮਾ ਵਰਗੀਆਂ ਫਿਲਮਾਂ ਬਣ ਰਹੀਆਂ ਹਨ।

ਹੁਣ ਨਸ਼ਿਆਂ ਨੂੰ ਲੈ ਕੇ ਕਈ ਜ਼ਿਲ੍ਹਿਆਂ ਦੀਆਂ ਪੰਚਾਇਤਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ, ਇਹ ਹਰਿਆਣਾ ਲਈ ਚਿੰਤਾ ਦਾ ਵਿਸ਼ਾ ਹੈ। ਲੋਕ ਇਸ ਮਾਮਲੇ ‘ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਸਾਡੀ ਧਰਤੀ ਤੋਂ ਖਿਡਾਰੀ ਨਿਕਲਦੇ ਹਨ। ਇਹ ਨਸ਼ਾ ਸਾਡਾ ਭਵਿੱਖ ਖ਼ਰਾਬ ਕਰ ਦੇਵੇਗਾ।

ਦੱਸ ਦਈਏ ਕਿ ਇਸ ਤੋਂ ਪਹਿਲਾ ਹਰਿਆਣਾ ਦੇ ਗ੍ਰਹਿਮੰਤਰੀ ਅਨਿਲ ਵਿਜ ਨੇ ਕਿਸਾਨ ਅੰਦੋਲਨ ‘ਤੇ ਇੱਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਸੀ । ਅਨਿਲ ਵਿਜ ਨੇ ਕਿਹਾ ਸੀ ਕਿ ਹੁਣ ਇਹ ਕਿਸਾਨ ਅੰਦੋਲਨ ਹੁਣ ਅੰਦੋਲਨ ਨਹੀਂ ਰਿਹਾ ਹੈ,ਇਸ ਨੂੰ ਹੁਣ ਗਦਰ ਕਹਿਣਾ ਚਾਹੀਦਾ ਹੈ। ਹੁਣ ਇਸ ਨੂੰ ਅੰਦੋਲਨ ਨਹੀਂ ਕਿਹਾ ਜਾ ਸਕਦਾ, ਇਹ ਇੱਕ ਗਦਰ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਵਿੱਚ ਲੋਕ ਧਰਨੇ ‘ਤੇ ਬੈਠਦੇ ਹਨ, ਭੁੱਖ ਹੜਤਾਲ ‘ਤੇ ਚਲੇ ਜਾਂਦੇ ਹਨ ਪਰ ਇੱਥੇ ਅਜਿਹਾ ਕੁੱਝ ਨਹੀਂ ਹੋ ਰਿਹਾ।

Spread the love