ਫਤਿਹਗੜ੍ਹ ਸਾਹਿਬ ,15 ਸਤੰਬਰ

ਹਰਿਆਣਾ ਭਾਜਪਾ ਦੇ ਪ੍ਰਧਾਨ ਓ.ਪੀ ਧਨਖੜ ਦੇ ਕਿਸਾਨੀ ਅੰਦੋਲਨ ਨੂੰ ਲੈਕੇ ਵਿਵਾਦਿਤ ਬਿਆਨ ‘ਤੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤੰਜ ਕੱਸਿਆ ਹੈ।

ਰੰਧਾਵਾ ਨੇ ਕਿਹਾ ਕਿਸਾਨਾਂ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਇਤਿਹਾਸ ਦੇਖ ਲੈਣਾ ਚਾਹੀਦਾ ਹੈ ਕਿ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। ਭਾਜਪਾ ਨੂੰ ਕਿਸੇ ਭਰਮ ਅੰਦਰ ਨਹੀਂ ਰਹਿਣਾ ਚਾਹੀਦਾ।

ਤੁਹਾਨੂੰ ਦੱਸ ਦਈਏ ਕਿ ਧਨਖੜ ਨੇ ਕਿਹਾ ਸੀ ਕਿ ਕਿਸਾਨੀ ਅੰਦੋਲਨ ਕਰਕੇ ਹਰਿਆਣਾ ‘ਚ ਨਸ਼ਾ ਵੱਧ ਰਿਹਾ ਹੈ। ਇਹ ਕਿਸਾਨ ਅੰਦੋਲਨ ਦਾ ਸਾਈਡ ਇਫੈਕਟ ਹੈ। ਪਹਿਲਾਂ ਨਸ਼ਾ ਪੰਜਾਬ ਨਾਲ ਲੱਗਦੇ ਇਲਾਕਿਆ ‘ਚ ਸੀ। ਇਹ ਹਰਿਆਣਾ ਲਈ ਚਿੰਤਾ ਦਾ ਵਿਸ਼ਾ ਹੈ। ਲੋਕ ਇਸ ਮਾਮਲੇ ‘ਤੇ ਵਿਚਾਰ ਕਰ ਰਹੇ ਹਨ। ਸਾਡੀ ਧਰਤੀ ਤੋਂ ਖਿਡਾਰੀ ਨਿਕਲਦੇ ਹਨ। ਇਹ ਨਸ਼ਾ ਸਾਡਾ ਭਵਿੱਖ ਖ਼ਰਾਬ ਕਰ ਦੇਵੇਗਾ।

Spread the love