ਰਾਜਸਥਾਨ ਦੇ ਜੈਪੁਰ ਵਿਚ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਸੰਸਦ ਦਾ ਆਯੋਜਨ ਕੀਤਾ ਗਿਆ।

ਇਹ ਸੰਸਦ ਪਿੰਕ ਸਿਟੀ ਦੇ ਬਿਰਲਾ ਆਡੀਟੋਰੀਅਮ ਵਿਚ ਆਯੋਜਿਤ ਕੀਤੀ ਗਈ। ਇਸ ਮੌਕੇ ਦੇਸ਼ ਦੇ ਕਿਸਾਨ ਨੇਤਾ ਇਸ ਵਿਚ ਹਿੱਸਾ ਲੈਣ ਲਈ ਪਹੁੰਚੇ ।

ਇਸ ਦੌਰਾਨ ਨਵੇਂ ਖੇਤੀ ਕਾਨੂੰਨਾਂ ਅਤੇ ਮਹਿੰਗਾਈ ਬਾਰੇ ਚਰਚਾ ਕੀਤੀ ਗਈ।ਕਿਸਾਨ ਸੰਸਦ ਦਾ ਮੁੱਖ ਮਕਸਦ ਸਰਕਾਰ ਨੂੰ ਇਹ ਦੱਸਣਾ ਹੈ ਕਿ ਦੇਸ਼ ਦੇ ਕਿਸਾਨ ਵੀ ਸੰਸਦ ਚਲਾ ਸਕਦਾ ਹੈ।ਕਿਸਾਨ ਸੰਸਦ ਦੀ ਕਾਰਵਾਈ ਬਿਲਕੁਲ ਸੰਸਦ ਦੇ ਸੈਸ਼ਨ ਦੀ ਤਰ੍ਹਾਂ ਕੀਤੀ ਗਈ।

ਇਸ ਮੌਕੇ ਦੇਸ਼ ਦੇ ਵੱਖ -ਵੱਖ ਸੂਬਿਆਂ ਦੇ ਕਿਸਾਨ ਨੁਮਾਇੰਦੇ ਜਿਨ੍ਹਾਂ ਵਿਚ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ, ਦਰਸ਼ਨ ਪਾਲ ਸਿੰਘ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਅਲਪੇਸ਼ ਕਠੀਰੀਆ ਅਤੇ ਗੁਜਰਾਤ ਤੋਂ ਦਿਨੇਸ਼ ਬਾਮਨੀਆ ਸ਼ਾਮਲ ਹੋਏ।

Spread the love