15 ਸਤੰਬਰ

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ‘ਚਾਚਾ ਜਾਨ’ ਸ਼ਬਦ ਦਾ ਇਸਤੇਮਾਲ ਕੀਤਾ ਹੈ।

ਟਿਕੈਤ ਨੇ ਏਆਈਐਮਆਈਐਮ ਮੁਖੀ ਅਸਦੁਦੀਨ ਉਵੈਸੀ ਨੂੰ ਭਾਜਪਾ ਦਾ ‘ਚਾਚਾ ਜਾਨ’ ਕਿਹਾ ਹੈ।

ਦਰਅਸਲ ਟਿਕੈਤ ਬਾਗਪਤ ‘ਚ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਟਿਕੈਤ ਨੇ ਭਾਜਪਾ ‘ਤੇ ਜ਼ਬਰਦਸਤ ਹਮਲਾ ਬੋਲਿਆ। ਟਿਕੈਤ ਨੇ ਕਿਹਾ, ‘ਭਾਜਪਾ ਦੇ ‘ਚਾਚਾ ਜਾਨ’ ਅਸਦੁਦੀਨ ਉਵੈਸੀ ਯੂਪੀ ਆ ਗਏ ਨੇ। ਜੇਕਰ ਓਵੈਸੀ ਭਾਜਪਾ ਨੂੰ ਗਾਲ਼ ਵੀ ਕੱਢਣਗੇ ਤਾਂ ਵੀ ਉਨ੍ਹਾਂ ‘ਤੇ ਕੋਈ ਕੇਸ ਦਰਜ ਨਹੀਂ ਹੋਵੇਗਾ ਕਿਉਂਕਿ ਭਾਜਪਾ ਤੇ ਓਵੈਸੀ ਇੱਕ ਹੀ ਟੀਮ ਹੈ।

Spread the love