ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਪਿਛਲੇ 20 ਸਾਲ ਦੌਰਾਨ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ।

ਇਹ ਬਿਆਨ ਉਸ ਸਮੇਂ ਆਇਆ ਜਦੋਂ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦਾ ਕਬਜ਼ਾ ਹੋ ਚੁਕਿਆ ਹੈ।

ਅਮਰੀਕਾ ਇਹ ਵੀ ਦੇਖੇਗਾ ਕਿ 20 ਵਰ੍ਹਿਆਂ ਵਿੱਚ ਪਾਕਿਸਤਾਨ ਦੀ ਭੂਮਿਕਾ ਕੀ ਰਹੀ ?

ਦੱਸ ਦੇਈਏ ਕਿ ਪਾਕਿਸਤਾਨ ਉਤੇ ਅਫ਼ਗਾਨਿਸਤਾਨ ਨੂੰ ਲੈ ਕੇ ਦੋਹਰੀ ਨੀਤੀ ਵਾਲੀ ਭੂਮਿਕਾ ਦੇ ਦੋਸ਼ ਲਗਦੇ ਆਏ ਨੇ।

ਸੰਸਦ ਮੈਂਬਰਾਂ ਨੇ 9/11 ਹਮਲੇ ਤੋਂ ਬਾਅਦ ਦੋਹਰੀ ਨੀਤੀ ਵਾਲੀ ਭੂਮਿਕਾ ’ਤੇ ਨਾਰਾਜ਼ਗੀ ਜਤਾਈ ਅਤੇ ਮੰਗ ਕੀਤੀ ਕਿ ਵਾਸ਼ਿੰਗਟਨ ਇਸਲਾਮਾਬਾਦ ਨਾਲ ਰਿਸ਼ਤਿਆਂ ’ਤੇ ਮੁੜ ਵਿਚਾਰ ਕਰੇ।

ਇਸ ਦੇ ਨਾਲ ਹੀ ਗੈਰ ਨਾਟੋ ਸਹਿਯੋਗੀ ਦੇ ਤੌਰ ‘ਤੇ ਪਾਕਿਸਤਾਨ ਨੂੰ ਮਿਲਿਆ ਦਰਜਾ ਖ਼ਤਮ ਕਰਨ ਦੀ ਮੰਗ ਤੇਜ਼ ਹੋਈ ਹੈ।

ਦਰਅਸਲ ਲੰਬੇ ਸਮੇਂ ਤੋਂ ਪਾਕਿਸਤਾਨ ਨੇ 9/11 ਹਮਲੇ ਦੇ ਬਾਅਦ ਤੋਂ ਹੁਣ ਤੱਕ ਤਾਲਿਬਾਨ ਨੂੰ ਖੜ੍ਹਾ ਕਰਨ ਵਿਚ ਸੁਰੱਖਿਆ, ਮਦਦ ਅਤੇ ਆਪਣੀ ਜ਼ਮੀਨ ਉਪਲਬਧ ਕਰਵਾਈ ਹੈ।

ਇਸ ਨੂੰ ਲੈਕੇ ਬਲਿੰਕਨ ਨੂੰ ਅਮਰੀਕੀ ਸਾਂਸਦਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਹੈ।

Spread the love