ਵਿਸ਼ਵ ਸਿਹਤ ਸੰਸਥਾ ਨੇ ਪੂਰੀ ਦੁਨੀਆ ਲਈ ਰਾਹਤ ਭਰੀ ਖ਼ਬਰ ਦਿੱਤੀ ਹੈ।

ਸੰਸਥਾ ਦਾ ਕਹਿਣਾ ਕਿ ਪਿਛਲੇ ਹਫ਼ਤੇ ਪੂਰੇ ਦੁਨੀਆ ਭਰ ‘ਚ ਕੋਰੋਨਾ ਦੇ ਕਰੀਬ 40 ਲੱਖ ਕੇਸ ਦਰਜ ਕੀਤੇ ਗਏ ਜੋ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ‘ਚ ਪਹਿਲੀ ਵੱਡੀ ਗਿਰਾਵਟ ਹੈ ਜਿਸ ਕਰਕੇ ਉਮੀਦ ਕੀਤੀ ਜਾ ਰਹੀ ਹੈ ਕਿ ਕਰੋਨਾ ਦੇ ਕੇਸ ਆਉਣ ਵਾਲੇ ਸਮੇਂ ‘ਚ ਵੀ ਘਟ ਸਕਦੇ ਹਨ।

ਦਰਅਸਲ ਪਿਛਲੇ ਹਫ਼ਤੇ ‘ਚ ਕੋਰੋਨਾ ਵਾਇਰਸ ਦੇ 44 ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਸਨ।

ਅੰਕੜਿਆ ਅਨੁਸਾਰ ਕੋਰੋਨਾ ਨਾਲ ਹੋ ਰਹੀਆਂ ਮੌਤਾਂ ‘ਚ ਵੀ ਕਮੀ ਆਈ ਹੈ।

ਕੋਰੋਨਾ ਦੇ ਮਾਮਲਿਆਂ ‘ਚ ਸਭ ਤੋਂ ਜ਼ਿਆਦਾ ਕਮੀ ਦੱਖਣ ਪੂਰਬੀ ਏਸ਼ੀਆ ‘ਚ ਆਈ ਹੈ।

ਅਫਰੀਕਾ ‘ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ‘ਚ ਸੱਤ ਫੀਸਦ ਦਾ ਵਾਧਾ ਦੇਖਿਆ ਗਿਆ।

ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਕਰੋਨਾ ਖਿਲਾਫ਼ ਤੇਜ਼ੀ ਨਾਲ ਜੰਗ ਲੜੀ ਜਾ ਰਹੀ ਹੈ।

ਹੁਣ ਤਕ ਭਾਰਤ ‘ਚ 76 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਾਇਆ ਜਾ ਚੁੱਕਾ ਹੈ।

ਇਹ ਅੰਕੜੇ ਸਿਹਤ ਮੰਤਰਾਲੇ ਵੱਲੋਂ ਦਿੱਤੇ ਗਏ ਹਨ।

ਅਮਰੀਕਾ ‘ਚ ਕਰੋਨਾ ਦੇ ਮਾਮਲਿਆਂ ‘ਚ ਥੋੜਾ ਕਮੀ ਆਈ ਹੈ, ਦੇਖੀਏ ਤਾਂ ਅਮਰੀਕਾ, ਬ੍ਰਿਟੇਨ, ਭਾਰਤ, ਇਰਾਨ ਤੇ ਤੁਰਕੀ ‘ਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ।

ਜੇਕਰ ਡੈਲਟਾ ਵਰੀਏਂਟ ਦੀ ਗੱਲ ਕੀਤੀ ਜਾਵੇ ਤਾਂ ਇਹ ਹੁਣ ਤੱਕ 180 ਦੇਸ਼ਾਂ ਤਕ ਪਹੁੰਚ ਗਿਆ ਹੈ।

Spread the love