ਨਵੀਂ ਦਿੱਲੀ, 16 ਸਤੰਬਰ

ਹਰੀਸ਼ ਰਾਵਤ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਹੱਕ ‘ਚ ਨਿੱਤਰੇ ਹਨ।

ਕੈਪਟਨ ਵੱਲੋਂ ਦਿੱਲੀ-ਹਰਿਅਣਾ ਜਾ ਕੇ ਧਰਨੇ ਦੇਣ ਵਾਲੇ ਬਿਆਨ ਹਰੀਸ਼ ਰਾਵਤ ਨੇ ਬਚਾਅ ਕੀਤਾ।

ਕਿਸਾਨਾਂ ‘ਤੇ ਦਿੱਤੇ ਬਿਆਨ ਤੇ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਨੇ ਕੁਝ ਗਲਤ ਨਹੀਂ ਕਿਹਾ ਅਤੇ ਕੈਪਟਨ ਹਮੇਸ਼ਾ ਕਿਸਾਨਾਂ ਦਾ ਸਾਥ ਦਿੰਦੇ ਆਏ ਹਨ।ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਨੇ ਪਿਛਲੇ ਦਿਨੀਂ ਹੁਸ਼ਿਆਰਪੁਰ ‘ਚ ਕਿਸਾਨਾਂ ਨੂੰ ਕਰਜ਼ ਮੁਆਫ਼ੀ ਦੇ ਚੈੱਕ ਵੰਡਣ ਦੋਰਾਨ ਕਿਹਾ ਸੀ ਕਿ ਪੰਜਾਬ ‘ਚ 113 ਥਾਵਾਂ ‘ਤੇ ਕਿਸਾਨਾਂ ਨੇ ਧਰਨੇ ਲਾਏ ਹੋਏ ਨੇ ਪੰਜਾਬ ‘ਚ ਧਰਨੇ ਦੇਣ ਨਾਲ ਕਿਸਾਨਾਂ ਦਾ ਕੁਝ ਨਹੀਂ ਬਣਨਾ।

ਇਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚ ਰਿਹਾ। ਕਿਸਾਨਾਂ ਨੇ ਜੇ ਧਰਨੇ ਦੇਣੇ ਨੇ ਤਾਂ ਦਿੱਲੀ ਜਾਂ ਹਰਿਆਣਾ ਜਾ ਕੇ ਦੇਣ ਪੰਜਾਬ ‘ਚ ਮਾਹੌਲ ਖਰਾਬ ਨਾ ਕਰਨ। ਹੁਣ ਮੁੱਖ ਮੰਤਰੀ ਕੈਪਟਨ ਦੇ ਇਸੇ ਬਿਆਨ ਦਾ ਬਚਾਅ ਕੀਤਾ ਹਰੀਸ਼ ਰਾਵਤ ਨੇ। ਪੰਜਾਬ ਕਾਂਹਰਸ ਇੰਚਰਾਜ ਹਰੀਸ਼ ਰਾਵਤ ਨੇ ਕਿਹਾ ਕੈਪਟਨ ਨੇ ਕੁਝ ਗਲਤ ਨਹੀਂ ਕਿਹਾ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਤੇ ਕਿਸਾਨਾਂ ਨੂੰ ਵੀ ਸੂਬੇ ਦੀ ਆਰਥਿਕਤਾ ਦਾ ਸਾਥ ਦੇਣਾ ਚਾਹੀਦਾ।

Spread the love