ਲੁਧਿਆਣਾ, 16 ਸਤੰਬਰ

ਕਰੋਨਾ ਕਾਲ ਦੌਰਾਨ ਸਕੂਲ ਬੰਦ ਸਨ ,ਕਾਫ਼ੀ ਲੰਮੇ ਸਮੇਂ ਬਾਅਦ ਬੱਚਿਆਂ ਦੀ ਆਫ਼ਲਾਈਨ ਪੜਾਈ ਸ਼ੁਰੂ ਹੋਈ ਹੈ। ਤੇ ਬੱਚਿਆਂ ਦੇ ਪੇਪਰ ਵੀ ਆਫ਼ਲਾਈਨ ਹੀ ਲਏ ਜਾ ਰਹੇ ਹਨ।

ਪਰ ਇਸ ਵਾਰ ਬੱਚਿਆਂ ਦੇ ਸਤੰਬਰ ਟੇਸਟ ਪੇਪਰ ਲੀਕ ਹੋਣ ਨੂੰ ਲੈ ਕੇ ਨਕਲ ਵਿਰੋਧੀ ਅਧਿਆਪਕ ਫ਼ਰੰਟ ਵੱਲੋਂ ਸ਼ਿਕਾਇਤ ਕੀਤੀ ਗਈ ਹੈ। ਜਿਸ ਨੂੰ ਲੈ ਕੇ ਉਨ੍ਹਾਂ ਨੇ ਸਾਰਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਾਣਕਾਰੀ ਵਿਚ ਵੀ ਲਿਆਂਦਾ ਹੈ।

ਇਸ ਵਾਰੇ ਗੱਲਬਾਤ ਕਰਦਿਆਂ ਨਕਲ ਵਿਰੋਧੀ ਅਧਿਆਪਕ ਫ਼ਰੰਟ ਦੇ ਮੈਂਬਰ ਸੁਖਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੱਚਿਆਂ ਵੱਲੋਂ ਹੀ ਯੂ ਟਿਊਬ ਲਿੰਕ ਰਾਹੀਂ ਪੇਪਰ ਲੀਕ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਜਿਸ ਵਾਰੇ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਜਾਣਕਾਰੀ ਦਿੱਤੀ ਅਤੇ ਸ਼ਿਕਾਇਤ ਕੀਤੀ ਗਈ ਪਰ ਹੱਲ ਨਾ ਹੋਣ ਹੋਣ ਤੇ ਉਨ੍ਹਾਂ ਨੇ ਸ਼ਿਕਾਇਤ ਕਰ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਾਣਕਾਰੀ ਵਿਚ ਵੀ ਲਿਆਂਦਾ ਹੈ ਅਤੇ ਉਨ੍ਹਾਂ ਨੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਵੀ ਜ਼ਾਹਿਰ ਕੀਤੀਆਂ ।

Spread the love