ਅੰਮ੍ਰਿਤਸਰ,16 ਸਤੰਬਰ

ਲਾਕਡਾਊਨ ਤੋਂ ਪਹਿਲਾਂ ਸਕੂਲੀ ਬੱਚਿਆਂ ਨੂੰ ਅਗਵਾ ਕਰਕੇ ਅਗਵਾਕਾਰਾਂ ਵੱਲੋਂ ਬੱਚਿਆਂ ਦੇ ਮਾਪਿਆਂ ਤੋਂ ਮੋਟੀ ਫਿਰੌਤੀ ਮੰਗੀ ਜਾਂਦੀ ਸੀ ਪਰ ਲਾਕਡਾਊਨ ਦੌਰਾਨ ਸਕੂਲ ਬੰਦ ਹੋਣ ਕਰਕੇ ਇਹ ਮਾਮਲੇ ਕਾਫ਼ੀ ਘੱਟ ਗਏ ਸਨ ਲੇਕਿਨ ਹੁਣ ਦੁਬਾਰਾ ਤੋਂ ਸਕੂਲ ਲੱਗਣ ਨਾਲ ਅਗਵਾਕਾਰ ਇੱਕ ਵਾਰ ਫਿਰ ਸਤਰਕ ਹੋ ਗਏ ਹਨ ਅਤੇ ਬੱਚਿਆਂ ਨੂੰ ਸਕੂਲਾਂ ਤੋਂ ਅਗਵਾ ਕਰ ਰਹੇ ਹਨ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦਾ ਜਿੱਥੇ ਇੱਕ ਸਕੂਲ ਪੜ੍ਹਦੇ ਛੋਟੇ ਬੱਚੇ ਨੂੰ ਅਗਵਾ ਕਰ ਲਿਆ ਗਿਆ।

ਜਾਣਕਾਰੀ ਅਨੁਸਾਰ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਬੱਚੇ ਦਾ ਨਾਮ ਰੋਹਿਤ ਰੰਜਨ ਹੈ ਅਤੇ ਉਹ ਘਰ ਤੋਂ ਸਕੂਲ ਪੇਪਰ ਦੇਣ ਗਿਆ ਸੀ ਅਤੇ ਪੇਪਰ ਦੇ ਕੇ ਉਹ ਘਰ ਵਾਪਸ ਨਾ ਪਰਤਿਆਂ ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਾਮ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫ਼ੋਨ ਆਉਣੇ ਸ਼ੁਰੂ ਹੋ ਗਏ ਅਤੇ ਇਹ ਕਿਹਾ ਜਾਣ ਲੱਗਾ ਕਿ ਉਨ੍ਹਾਂ ਦਾ ਬੱਚਾ ਅਗਵਾ ਕਰ ਦਿੱਤਾ ਗਿਆ ਹੈ ਅਗਰ ਉਨ੍ਹਾਂ ਦਾ ਬੱਚਾ ਸਹੀ ਸਲਾਮਤ ਵਾਪਸ ਚਾਹੀਦਾ ਹੈ ਤੇ ਉਨ੍ਹਾਂ ਨੂੰ ਕਰੀਬ ਸਾਢੇ ਤਿੰਨ ਲੱਖ ਰੁਪਏ ਦਿੱਤੇ ਜਾਣ ਨਹੀਂ ਤੇ ਉਨ੍ਹਾਂ ਦੇ ਬੱਚੇ ਨੂੰ ਮਾਰ ਦੇਣਗੇ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰੋਹਿਤ ਰੰਜਨ ਨਾਮ ਦਾ ਬੱਚਾ ਅਗਵਾ ਹੋਇਆ ਹੈ ਦੋਨਾਂ ਨੇ ਪੁਲਿਸ ਪਾਰਟੀਆਂ ਬਣਾ ਕੇ ਮੌਕੇ ਤੇ ਜਾ ਕੇ ਬੱਚੇ ਦੀ ਭਾਲ ਸ਼ੁਰੂ ਕੀਤੀ ਅਤੇ ਅਗਵਾਕਾਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੁੱਛ ਗਿੱਛ ਦੌਰਾਨ ਪਤਾ ਲੱਗਾ ਹੈ ਅਗਵਾਕਾਰਾਂ ਨੇ ਬੱਚੇ ਨੂੰ ਇਸ ਲਈ ਮਾਰ ਦਿੱਤਾ ਹੈ ਕਿਉਂਕਿ ਬੱਚਾ ਉਸ ਨੂੰ ਗਾਲ਼ਾਂ ਕੱਢ ਰਿਹਾ ਸੀ ਅਤੇ ਅਗਵਾਕਾਰਾਂ ਨੇ ਬੱਚੇ ਨੂੰ ਮਾਰ ਕੇ ਅੰਮ੍ਰਿਤਸਰ ਤਾਰਾਂਵਾਲਾ ਪੁਲ ਨਹਿਰ ਵਿਚ ਸੁੱਟ ਦਿੱਤਾ ਜਿਸ ਤੋਂ ਬਾਅਦ ਪੁਲਿਸ ਅਗਵਾਕਾਰ ਦੇ ਕਹਿਣ ਤੇ ਨਿਸ਼ਾਨਦੇਹੀ ਦੇ ਉੱਤੇ ਬੱਚੇ ਦੀ ਲਾਸ਼ ਦੀ ਭਾਲ ਕਰ ਰਹੀ ਹੈ

Spread the love