ਨਾਰਵੇ ਦੇ ਅਗਲੇ ਪ੍ਰਧਾਨ ਮੰਤਰੀ ਜੋਨਾਸ ਸਤੁਰੇ ਹੋ ਸਕਦੇ ਨੇ ।

ਉਨ੍ਹਾਂ ਨੂੰ1989 ‘ਚ ਪ੍ਰਧਾਨ ਮੰਤਰੀ ਦਫਤਰ ਦਾ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ।

2005 ‘ਚ ਉਹ ਵਿਦੇਸ਼ ਮੰਤਰੀ ਬਣੇ ਅਤੇ 2012 ਵਿਚ ਸਿਹਤ ਮੰਤਰੀ ਨਿਯੁਕਤ ਕੀਤਾ ਗਿਆ।

2014 ਵਿਚ ਜੋਨਾਸ ਸਤੁਰੇ ਨੇ ਲੇਬਰ ਪਾਰਟੀ ਦੇ ਨੇਤਾ ਦਾ ਅਹੁਦਾ ਸੰਭਾਲਿਆ।

ਜੋਨਾਸ ਸਤੁਰੇ 1979-1981 ਵਿਚ ਬਰਗਨ ਦੇ ਮਿਲਟਰੀ ਬੇਸ ਸਕੂਲ ‘ਚ ਸਿੱਖਿਆ ਪ੍ਰਾਪਤ ਕੀਤੀ ਸੀ।

ਇਸ ਤੋਂ ਬਾਅਦ 1981-1985 ‘ਚ ਫਰਾਂਸ ਦੇ ਇੰਸਟੀਚਿਊਟ ‘ਟੂਡਸ ਪੋਲੀਟਿਕਸ ਡੀ ਪੈਰਿਸ’ ‘ਚ ਇਤਿਹਾਸ ਅਤੇ ਸਮਾਜਿਕ ਅਰਥ ਸ਼ਾਸਤਰ ਵਿਚ ਮੁਹਾਰਤ ਰੱਖਣ ਵਾਲੇ ਰਾਜਨੀਤਿਕ ਵਿਿਗਆਨੀ ਵਜੋਂ ਸਿਖਲਾਈ ਪ੍ਰਾਪਤ ਕੀਤੀ।

Spread the love