ਪੱਛਮੀ ਬੰਗਾਲ, 16 ਸਤੰਬਰ

ਪੱਛਮੀ ਬੰਗਾਲ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ।ਭਵਾਨੀਨਗਰ ਤੋਂ ਚੋਣ ਲੜ ਰਹੀ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।

ਤੇ ਉਹ ਭਵਾਨੀਨਗਰ ਸਥਿਤ ਗੁਰਦੁਆਰਾ ਸੰਤ ਕੁਟੀਆ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਉਨ੍ਹਾਂ ਦੇ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਉਥੋਂ ਦੇ ਸਿੱਖ ਭਾਈਚਾਰੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮਮਤਾ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਬੰਗਾਲ ਨਾਲ ਜੁੜਿਆ ਹੋਇਆ।

ਉਨ੍ਹਾਂ ਨੈਸ਼ਨਲ ਐਂਥਮ ਦੀ ਉਧਾਰਨ ਦਿੱਤੀ ਙ ਇਸ ਮੌਕੇ ਉਨ੍ਹਾਂ ਕਿਹਾ ਕਿ ਮੈਨੂੰ ਪੰਜਾਬੀ ਭਾਸ਼ਾ ਨਹੀਂ ਆਉਂਦੀ ਪਰ ਪਿਛਲੀ ਵਾਰ ਜਦੋਂ ਮੈਂ ਪੰਜਾਬ ਦੌਰੇ ਤੇ ਆਈ ਸੀ ਤਾਂ ਕੁੱਝ ਪੰਜਾਬੀ ਦੇ ਸ਼ਬਦ ਸਿੱਖ ਕੇ ਗਈ ਸੀ ਙਉਨ੍ਹਾਂ ਕਿਹਾ ਕਿ ਮੈਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਅਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਸ਼ਬਦ ਪੰਜਾਬ ਤੋਂ ਸਿੱਖੇ ਹਨ ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਮੈਂ ਪੰਜਾਬੀ ਸਮਝ ਅਤੇ ਸੁਣ ਲੈਂਦੀ ਹਾਂ । ਮਮਤਾ ਬੈਨਰਜੀ ਨੇ ਕਿਸਾਨ ਅੰਦੋਲਨ ਬਾਰੇ ਪੁੱਛੇ ਸਵਾਲ ਤੇ ਕਿਹਾ ਕਿ ਅਸੀਂ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਹਾਂ । ਇਸ ਲਈ ਕਿਸਾਨਾਂ ਦੇ ਨਾਲ ਖੜੇ ਰਹਾਂਗੇ ਜੇਕਰ ਕਿਸਾਨਾਂ ਨੂੰ ਕਿਤੇ ਵੀ ਕੋਈ ਲੋੜ ਪੈਂਦੀ ਹੈ ਤਾਂ ਅਸੀਂ ਉਨ੍ਹਾਂ ਨਾਲ ਖਰੇ ਉਤਰਾਂਗੇ ।

Spread the love