ਚੰਡੀਗੜ੍ਹ, 17 ਸੰਤਬਰ

ਅਕਸਰ ਸਿਆਸਤ ‘ਚ ਇੱਕ ਦੂਸਰੇ ‘ਤੇ ਦੂਸ਼ਣਬਾਜੀ ਵਾਲੇ ਬਿਆਨ ਜਾਰੀ ਕੀਤੇ ਜਾਂਦੇ ਹਨ। ਜਿਸ ‘ਚ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਵੀ ਸ਼ਾਮਲ ਹੋ ਚੁੱਕੇ ਹਨ। ਰਾਘਵ ਚੱਢਾ ਨੇ ਨਵਜੋਤ ਸਿੱਧੂ ਖ਼ਿਲਾਫ਼ ਇੱਕ ਵਿਵਾਦਤ ਟਵੀਟ ਕਰ ਓੁਨ੍ਹਾਂ ਨੂੰ ਪੰਜਾਬ ਦੀ ਸਿਆਸਤ ਦੀ ਰਾਖੀ ਸਾਂਵਤ ਕਿਹਾ ਹੈ।

ਉਨ੍ਹਾਂ ਟਵੀਟ ‘ਚ ‘ਪੰਜਾਬ ਦੀ ਸਿਆਸਤ ਦੀ ‘ਰਾਖੀ ਸਾਵੰਤ’ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਖ਼ਿਲਾਫ਼ ਬੋਲਣ ਲਈ ਹਾਈਕਮਾਂਡ ਵੱਲੋਂ ਝਾੜ ਪਾਈ ਗਈ। ਇਸ ਲਈ ਅੱਜ ਬਦਲਾਅ ਲਈ ਉਹ ਅਰਵਿੰਦ ਕੇਜਰੀਵਾਲ ਦੇ ਪਿੱਛੇ ਪੈ ਗਏ। ਕੱਲ੍ਹ ਤੱਕ ਇੰਤਜ਼ਾਰ ਕਰੋ ਕਿਉਂਕਿ ਉਹ ਕੈਪਟਨ ਖ਼ਿਲਾਫ਼ ਦੁਬਾਰਾ ਜ਼ਬਰਦਸਤ ਬਿਆਨ ਦੇਣੇ ਸ਼ੁਰੂ ਕਰਨਗੇ’।

ਤੁਹਾਨੂੰ ਦੱਸ ਦੇਈਏ ਕਿ ਥੋੜੇ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਅਰਵਿੰਦ ਕੇਜਰੀਵਾਲ ਖਿਲਾਫ਼ ਸਵਾਲ ਕੀਤਾ ਸੀ ਕਿ ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਧਰਨਾ ਦੇਣ ਆਏ ਸਨ ਤਾਂ ਉਦੋਂ ਕੇਜਰੀਵਾਲ ਨੇ 3 ਖੇਤੀਬਾੜੀ ਕਾਨੂੰਨਾਂ ਚੋਂ ਇੱਕ ਕਾਨੂੰਨ ਪ੍ਰਾਈਵੇਟ ਮੰਡੀ ਸਥਾਪਤ ਕਰਨ ਲਈ ਲਾਗੂ ਕਿਉਂ ਕੀਤਾ ਸੀ, ਤੇ ਬਾਅਦ ‘ਚ ਵਿਧਾਨ ਸਭਾ ‘ਚ ਖੇਤੀ ਕਾਨੂੰਨ ਪਾੜਨ ਦਾ ਡਰਾਮਾ ਕਿਉਂ ਕੀਤਾ ਸੀ, ਜਿਸਦੇ ਬਚਾਅ ‘ਚ ਅੱਜ ਰਾਘਵ ਚੱਢਾ ਵੱਲੋਂ ਇਹ ਬਿਆਨ ਨਵਜੋਤ ਸਿੱਧੂ ਖ਼ਿਲਾਫ਼ ਦਿੱਤਾ ਗਿਆ।

Spread the love