ਨਵੀਂ ਦਿੱਲੀ, 17 ਸੰਤਬਰ

ਆਈਸੀਐਮਆਰ ਨੇ ਇੱਕ ਤਾਜ਼ਾ ਖੋਜ ਕੀਤੀ ਹੈ ਜਿਸ ਵਿੱਚ ਆਈਸੀਐਮਆਰ ਨੇ ਖ਼ੁਲਾਸਾ ਕੀਤਾ ਹੈ ਕਿ ਕਰੋਨਾ ਵਾਇਰਸ ਗਰਭਵਤੀ ਔਰਤਾਂ ਨੂੰ ਵਧੇਰੇ ਅਨੁਪਾਤ ਵਿੱਚ ਸੰਕਰਮਿਤ ਕਰ ਸਕਦਾ ਹੈ।

ਇਸ ਦੇ ਨਾਲ ਹੀ, ਉਨ੍ਹਾਂ ਨੂੰ ਗੰਭੀਰ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗਰਭਵਤੀ ਔਰਤਾਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ। ਇੰਡੀਅਨ ਜਨਰਲ ਆਫ਼ ਮੈਡੀਕਲ ਰਿਸਰਚ ਦੇ ਮੁਤਾਬਿਕ ਗਰਭਅਵਸਤਾ ‘ਚ ਸਭ ਤੋਂ ਆਮ ਗੁੰਝਲਨਾ ਤੋਂ ਪਹਿਲਾਂ ਹਾਈ ਬਲੱਡ ਪ੍ਰੈਸ਼ਰ ਜਿਹੀਆਂ ਬਿਮਾਰੀਆਂ ਰਹੀਆਂ।

ਖੋਜ ‘ਚ ਕਿਹਾ ਗਿਆ ਕਿ ਅਨੀਮੀਆ, ਤਪਦਿਕ ਤੇ ਮਧੂਮੇਹ ਜਿਹੀਆਂ ਹੋਰ ਬਿਮਾਰੀਆਂ ਵੀ ਗਰਭਵਤੀ ਤੇ ਬੱਚੇ ਨੂੰ ਜਨਮ ਦੇ ਚੁੱਕੀ ਕਰੋਨਾ ਨਾਲ ਇਨਫੈਕਟਡ ਮਹਿਲਾਵਾਂ ‘ਚ ਮੌਤ ਦੇ ਵਧਦੇ ਜ਼ੋਖਿਮ ਦਾ ਕਾਰਨ ਬਣੀਆਂ।

ਖੋਜ ਦੌਰਾਨ ਮਹਾਰਾਸ਼ਟਰ ‘ਚ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਕੋਵਿਡ-19 ਤੋਂ ਪੀੜਤ ਮਹਿਲਾਵਾਂ ਦੀ ਗਰਭਅਵਸਥਾ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ। ਇਹ ਵਿਸ਼ਲੇਸ਼ਣ ਪ੍ਰੈਗਕੋਵਿਡ ਰਜਿਸਟਰੀ ਦੇ ਅੰਕੜਿਆਂ ‘ਤੇ ਆਧਾਰਤ ਸੀ ਜੋ ਕਿ ਕੋਵਿਡ-19 ਤੋਂ ਉੱਭਰਨ ਵਾਲੀਆਂ ਗਰਭਵਤੀ ਮਹਿਲਾਵਾਂ ਤੇ ਡਿਲਿਵਰੀ ਤੋਂ ਬਾਅਦ ਵਾਲੀਆਂ ਮਹਿਲਾਵਾਂ ‘ਤੇ ਆਧਾਰਤ ਖੋਜ ਹੈ।

ਪ੍ਰੇਗਕੋਵਿਡ ਰਜਿਸਟਰੀ ਦੇ ਤਹਿਤ ਮਹਾਰਾਸ਼ਟਰ ਦੇ 19 ਮੈਡੀਕਲ ਕਾਲਜਾਂ ‘ਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਗਰਭਵਤੀ ਤੇ ਡਿਲਿਵਰੀ ਦੇ ਚੁੱਕੀਆਂ ਮਹਿਲਾਵਾਂ ਦੀ ਜਾਣਕਾਰੀ ਇਕੱਠੀ ਕੀਤੀ ਗਈ। ਮਹਾਂਮਾਰੀ ਦੀ ਪਹਿਲੀ ਲਹਿਰ ਮਾਰਚ 2020-ਜਨਵਰੀ 2021 ਦੌਰਾਨ ਇਕੱਠੇ ਕੀਤੇ 4,203 ਗਰਭਵਤੀ ਮਹਿਲਾਵਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ

Spread the love