ਚੀਨ ਇੱਕ ਵਾਰ ਫਿਰ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ।

ਚੀਨ ਦੇ ਦੱਖਣ-ਪੂਰਬੀ ਪ੍ਰਾਂਤ ਫੁਜਿਯਾਨ ਵਿੱਚ ਕਰੋਨਾ ਦੇ ਕੇਸ ਮਿਲਣ ਕਰਕੇ ਸਰਕਾਰ ਸਖ਼ਤ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਹੀ ਹੈ।

ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਅਨੁਸਾਰ, ਫੁਜਿਯਾਨ ਦੇ ਪੁਤਿਅਨ ਸ਼ਹਿਰ ਵਿੱਚ ਸਥਿਤ ਇੱਕ ਸਕੂਲ ਵਿੱਚ 36 ਬੱਚਿਆਂ ਦੀ ਰਿਪੋਰਟ ਪਾਜ਼ੀਟਵ ਆਈ, ਇਨਾਂ ‘ਚ ਕੱੁਝ ਮਾਮਲੇ ਡੈਲਟਾ ਵੇਰੀਐਂਟ ਦੇ ਵੀ ਪਾਏ ਗਏ ਹਨ।

ਸਥਿਤੀ ਨੂੰ ਕੰਟਰੋਲ ਕਰਨ ਲਈ ਲੋਕਾਂ ਨੂੰ ਸਿਨੇਮਾ ਹਾਲ, ਜਨਤਕ ਆਵਾਜਾਈ ਸਮੇਤ ਸਾਰੀਆਂ ਜਨਤਕ ਗਤੀਵਿਧੀਆਂ ਬੰਦ ਕਰਕੇ ਸ਼ਹਿਰ ਤੋਂ ਬਾਹਰ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ।

13 ਸਤੰਬਰ ਨੂੰ ਫੁਜੀਆਨ ਵਿੱਚ ਕੋਰੋਨਾ ਵਾਇਰਸ ਦੇ 59 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਇਸ ਤੋਂ ਇਕ ਦਿਨ ਪਹਿਲਾਂ ਕੋਰੋਨਾ ਦੇ ਸਿਰਫ 22 ਮਾਮਲੇ ਸਾਹਮਣੇ ਆਏ ਸਨ।

ਪਿਛਲੇ 4 ਦਿਨਾਂ ਵਿੱਚ, ਫੁਜਿਯਾਨ ਦੇ 3 ਸ਼ਹਿਰਾਂ ਵਿੱਚ ਕੋਰੋਨਾ ਦੇ 102 ਮਾਮਲੇ ਸਾਹਮਣੇ ਆਏ ਹਨ।

ਉੱਥੇ ਕੋਰੋਨਾ ਦੇ ਡੈਲਟਾ ਰੂਪਾਂ ਦੇ ਮਾਮਲੇ ਵਧ ਰਹੇ ਹਨ ਜਿਸ ਤੋਂ ਬਾਅਦ ਸਰਕਾਰ ਸਖ਼ਤ ਪਾਬੰਦੀਆਂ ਲਾਉਣ ਦੀ ਤਿਆਰੀ ਕਰ ਰਹੇ ਹਨ।

Spread the love