ਚੰਡੀਗੜ, 18 ਸਤੰਬਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੈਪਟਨ ਨੇ ਰਾਜਪਾਲ ਨੂੰ ਮਿਲ ਕੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਹਾਲਾਂਕਿ ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਸ਼ਾਮ 5 ਵਜੇ ਕਾਂਗਰਸ ਭਵਨ ਵਿੱਚ ਬੈਠਕ ਹੋਣ ਜਾ ਰਹੀ ਹੈ।

ਮੈਨੂੰ ਬੇਇੱਜ਼ਤ ਕੀਤਾ ਗਿਆ ਹੈ : ਕੈਪਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਮੈਨੂੰ ਬੇਇੱਜ਼ਤ ਕੀਤਾ ਗਿਆ ਹੈ। ਮੈਂ ਆਪਣੇ ਅਸਤੀਫੇ ਬਾਰੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦੱਸ ਦਿੱਤਾ ਸੀ। ਮੈਂ ਆਪਣੀ ਅਗਲੀ ਸਿਆਸਤ ਬਾਰੇ ਆਉਣ ਵਾਲੇ ਸਮੇਂ ਵਿਚ ਆਪਣੇ ਸਾਥੀਆਂ ਨਾਲ ਰਾਇ-ਮਸ਼ਵਰਾ ਕਰਕੇ ਫੈਸਲਾ ਕਰਾਂਗਾ। ਮੈਂ ਅਭੀ ਕਾਂਗਰਸ ਪਾਰਟੀ ਵਿਚ ਹਾਂ। ਮੈਂ ਕਾਂਗਰਸ ਪ੍ਰਧਾਨ ਨਾਲ ਸਵੇਰੇ ਗੱਲ ਕੀਤੀ ਸੀ ਕਿ ਮੈਂ ਅੱਜ ਅਸਤੀਫ਼ਾ ਦੇ ਰਿਹਾ ਹਾਂ। ਮੈਨੂੰ ਸਹੀ ਨਹੀਂ ਲੱਗਿਆ, ਇੰਝ ਲੱਗਿਆਂ ਜਿਵੇਂ ਮੇਰੇ ਸਰਕਾਰ ਚਲਾਉਣ ‘ਤੇ ਸ਼ੱਕ ਕੀਤਾ ਜਾ ਰਿਹਾ ਹੋਵੇ। ਦੋ ਮਹੀਨੇ ‘ਚ ਤੀਜੀ ਵਾਰ ਵਿਧਾਇਕ ਦਲ ਦੀ ਬੈਠਕ ਸੱਦੀ ਗਈਹੈ।

ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਬਾਕੀ ਪਾਰਟੀ ਨੇ ਫ਼ੈਸਲਾ ਕਰਨਾ ਹੈ। ਮੈਨੂੰ ਬੇ-ਆਬਰੂ ਕੀਤਾ ਗਿਆ, ਸਮੇਂ ਆਉਣ ‘ਤੇ ਪੱਤੇ ਖੋਲ੍ਹਾਂਗਾ।

Spread the love