ਪੁਲਾੜ ਸਟੇਸ਼ਨ ‘ਤੇ 90 ਦਿਨ ਤੱਕ ਰਹਿਣ ਦੇ ਬਾਅਦ ਤਿੰਨ ਚੀਨੀ ਪੁਲਾੜ ਯਾਤਰੀ ਧਰਤੀ ‘ਤੇ ਪਰਤ ਆਏ।ਚੀਨ ਦਾ ਹੁਣ ਤੱਕ ਦਾ ਇਹ ਸਭ ਤੋਂ ਲੰਬਾ ਮਿਸ਼ਨ ਸੀ।

ਪੁਲਾੜ ਯਾਤਰੀ ਨੀ ਹਾਈਸ਼ੋਂਗ, ਲਿਯੂ ਬੋਮਿੰਗ ਅਤੇ ਟੈਂਗ ਹੋਂਗਬੋ ਸਥਾਨਕ ਸਮੇਂ ਅਨੁਸਾਰ ਦੁਪਹਿਰ ਡੇਢ ਵਜੇ ਦੇ ਬਾਅਦ ‘ਸ਼ੇਨਝਾਓ-12’ ਵਾਹਨ ਦੇ ਜ਼ਰੀਏ ਧਰਤੀ ‘ਤੇ ਪਰਤੇ।

ਚੀਨ ਨੇ 2003 ਤੋਂ ਹੁਣ ਤੱਕ 14 ਪੁਲਾੜ ਯਾਤਰੀਆਂ ਨੂੰ ਪੁਲਾੜ ‘ਚ ਭੇਜਿਆ ਹੈ।

ਉਹ ਸੋਵੀਅਤ ਸੰਘ ਅਤੇ ਅਮਰੀਕਾ ਦੇ ਬਾਅਦ ਅਜਿਹਾ ਕਰਨ ਵਾਲਾ ਤੀਸਰਾ ਦੇਸ਼ ਬਣ ਗਿਆ ਹੈ।

ਦੱਸ ਦੇਈਏ ਕਿ ਚੀਨ ਨੇ ਤਿੰਨ ਪੁਲਾੜ ਯਾਤਰੀਆਂ ਨੂੰ 17 ਸਤੰਬਰ ਨੂੰ ਆਪਣੇ ਨਿਰਮਾਣ ਅਧੀਨ ਪੁਲਾੜ ਸਟੇਸ਼ਨ ਲਈ ਰਵਾਨਾ ਕੀਤਾ ਸੀ।

ਉੱਥੇ ਪਹੁੰਚਣ ਦੇ ਬਾਅਦ ਇਨ੍ਹਾਂ ਨੇ ਇਕ 10 ਮੀਟਰ ਦਾ ਇਕ ‘ਮਕੈਨੀਕਲ ਆਰਮ’ ਤਾਇਨਾਤ ਕੀਤਾ ਸੀ।

ਇਸ ਤੋਂ ਪਹਿਲਾਂ ਰਾਸ਼ਟਰਪਤੀ ਤੇ ਕਮਿਊਨਿਸਟ ਪਾਰਟੀ ਦੇ ਨੇਤਾ ਸ਼ੀ ਜਿਨਪਿੰਗ ਨਾਲ ਇਕ ਵੀਡੀਓ ਕਾਲ ‘ਤੇ ਗੱਲਬਾਤ ਕੀਤੀ ਸੀ ।

Spread the love