ਅਮਰੀਕੀ ਫ਼ੌਜ ਦੇ ਇੱਕ ਚੋਟੀ ਦੇ ਕਮਾਂਡਰ ਨੇ ਪਿਛਲੇ ਮਹੀਨੇ ਕਾਬੁਲ ਵਿੱਚ ਅਮਰੀਕੀ ਫ਼ੌਜਾਂ ਦੁਆਰਾ ਡਰੋਨ ਹਮਲੇ ਨੂੰ “ਗਲਤੀ” ਮੰਨਿਆ ਹੈ, ਜਿਸ ਨੇ ਸ਼ਹਿਰ ਦੇ ਹਵਾਈ ਅੱਡੇ ‘ਤੇ ਆਤਮਘਾਤੀ ਬੰਬ ਧਮਾਕੇ ਦੇ ਕੁਝ ਦਿਨਾਂ ਬਾਅਦ ਆਈਐਸਆਈਐਸ-ਕੇ ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਸੀ, ਹਮਲੇ ‘ਚ ਸੱਤ ਬੱਚਿਆਂ ਸਮੇਤ 10 ਨਾਗਰਿਕ ਮਾਰੇ ਗਏ ਸਨ।

ਯੂਐਸ ਸੈਂਟਰਲ ਕਮਾਂਡ ਦੇ ਕਮਾਂਡਰ ਜਨਰਲ ਫਰੈਂਕ ਮੈਕੈਂਜ਼ੀ ਨੇ ਇਹ ਵੀ ਕਿਹਾ ਕਿ ਇਹ ਸੰਭਵ ਨਹੀਂ ਹੈ ਕਿ ਵਾਹਨ ਅਤੇ ਡਰੋਨ ਹਮਲੇ ਵਿੱਚ ਮਾਰੇ ਗਏ ਲੋਕ ਆਈਐਸਆਈਐਸ-ਕੇ ਜਾਂ ਅਮਰੀਕੀ ਫ਼ੌਜਾਂ ਲਈ ਸਿੱਧਾ ਖ਼ਤਰਾ ਸਨ।

ਅਮਰੀਕੀ ਰੱਖਿਆ ਮੰਤਰੀ ਲੋਇਡ ਜੇ ਆਸਟਿਨ ਨੇ 29 ਅਗਸਤ ਨੂੰ ਕਾਬੁਲ ‘ਚ ਹੋਏ ਡਰੋਨ ਹਮਲੇ ਵਿੱਚ 10 ਅਫਗਾਨ ਨਾਗਰਿਕਾਂ ਦੀ ਮੌਤ ਲਈ ਮੁਆਫੀ ਵੀ ਮੰਗੀ।

Spread the love