90 ਬਿਲੀਅਨ ਆਸਟਰੇਲੀਅਨ ਡਾਲਰ ਦੀ ਪਣਡੁੱਬੀ ਸੌਦਾ ਹੱਥੋਂ ਨਿਕਲ ਜਾਣ ਤੋਂ ਬਾਅਦ ਫਰਾਂਸ ਦੀ ਰਾਜਨੀਤੀ ‘ਚ ਉੱਥਲ -ਪੁਥਲ ਵਿੱਚ ਹੈ।

ਰਾਸ਼ਟਰਪਤੀ ਇਮੈਨੁਅਲ ਮੈਕਰੋਨ ਆਪਣੀ ਛਵੀ ਨੂੰ ਬਚਾਉਣ ਲਈ ਕਿਸੇ ਤਰ੍ਹਾਂ ਦਾ ਨੁਕਸਾਨ ਨਿਯੰਤਰਣ ਕਰਨ ਵਿੱਚ ਲੱਗੇ ਹੋਏ ਹਨ।

ਉਧਰ ਦੂਸਰੇ ਪਾਸੇ ਫਰਾਂਸ ਨੇ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ।

ਇਸ ਫੈਸਲੇ ਤੋਂ ਬਾਅਦ ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਯਵੇਸ ਲੇ ਡ੍ਰੀਅਨ ਨੇ ਕਿਹਾ ਕਿ ਇਹ ਫੈਸਲਾ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਲਿਆ ਹੈ।

ਵ੍ਹਾਈਟ ਹਾਊਸ ਨੇ ਇੱਕ ਬਿਆਨ ਜਾਰੀ ਕਰਕੇ ਫਰਾਂਸ ਦੇ ਇਸ ਕਦਮ ਨੂੰ ਬੁਰਾ ਦੱਸਿਆ ਹੈ।

ਅਮਰੀਕਾ ਨੇ ਕਿਹਾ ਸੀ ਕਿ ਉਹ ਮਤਭੇਦਾਂ ਨੂੰ ਸੁਲਝਾਉਣ ਲਈ ਫਰਾਂਸ ਨਾਲ ਗੱਲਬਾਤ ਜਾਰੀ ਰੱਖਣਗੇ।

ਆਸਟਰੇਲੀਆ ਦੀ ਵਿਦੇਸ਼ ਮੰਤਰੀ ਮੈਰੀਸੇ ਪੇਨ ਨੇ ਕਿਹਾ ਕਿ ਉਨ੍ਹਾਂ ਨੂੰ ਫਰਾਂਸ ਨਾਲ ਚੰਗੇ ਸਬੰਧਾਂ ਦੀ ਉਮੀਦ ਹੈ, ਪਰ ਰਾਜਦੂਤ ਨੂੰ ਬੁਲਾਉਣਾ ਚੰਗਾ ਨਹੀਂ ਹੈ।

Spread the love