ਝਾਰਖੰਡ, 18 ਸਤੰਬਰ

ਝਾਰਖੰਡ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ’ਚ ਅੱਜ ਦਰਦਨਾਕ ਹਾਦਸਾ ਵਾਪਰਿਆ ਹੈ। ਜ਼ਿਲ੍ਹੇ ਦੇ ਬਾਲੂਮਾਥ ਥਾਣਾ ਖੇਤਰ ਅੰਤਰਗਤ ਬੁਕਰੂ ਦੇ ਮੰਡੀਹ ਟੋਲੇ ’ਚ ਸ਼ਨੀਵਾਰ ਨੂੰ ਕਰਮ ਡਾਲੀ ਦੇ ਵਿਜਰਸਨ ਦੌਰਾਨ ਤਾਲਾਬ ਦੇ ਡੂੰਘੇ ਪਾਣੀ ’ਚ ਡੁੱਬਣ ਨਾਲ ਸੱਤ ਬੱਚਿਆਂ ਦੀ ਮੌਤ ਹੋ ਗਈ ਹੈ।

ਘਟਨਾ ਦੀ ਜਾਣਕਾਰੀ ਮਿਲਣ ’ਤੇ ਵੱਡੀ ਗਿਣਤੀ ’ਚ ਗ੍ਰਾਮੀਣ ਅਤੇ ਪੁਲਿਸ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ ਹਨ। ਮਾਮਲੇ ਜੀ ਜਾਣਕਾਰੀ ਮਿਲਣ ’ਤੇ ਪੂਰੇ ਜ਼ਿਲ੍ਹੇ ’ਚ ਸੋਗ ਦੀ ਲਹਿਰ ਦੌੜ ਗਈ ਹੈ।

Spread the love