Big breaking

ਚੰਡੀਗੜ੍ਹ, 18 ਸੰਤਬਰ

ਕਾਂਗਰਸ ‘ਚ ਚੱਲ ਰਹੇ ਅੰਦਰੂਨੀ ਵਿਵਾਦ ਨੂੰ ਦੇਖਦਿਆਂ ਅੱਜ ਪੰਜਾਬ ਕਾਂਗਰਸ ਚੰਡੀਗੜ੍ਹ ਵਿਖੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੱਦੀ ਗਈ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸ਼ੁੱਕਰਵਾਰ ਰਾਤ ਨੂੰ ਟਵੀਟ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ।

ਇਸ ਬੈਠਕ ਤੋਂ ਪਹਿਲਾਂ ਸਾਬਕਾ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫਾ ਇੱਕ ਟਵੀਟ ਕਰਦੇ ਨੇ, ਤੁਹਾਨੂੰ ਦੱਸ ਦੇਈਏ ਕਿ ਮੁਸਤਫਾ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁੱਖ ਰਣਨੀਤਕ ਸਲਾਹਕਾਰ ਹਨ।

ਮੁਸਤਫਾ ਟਵੀਟ ‘ਚ ਲਿਖਦੇ ਹਨ ” 2017 ਵਿੱਚ ਪੰਜਾਬ ਨੇ 80 ਵਿਧਾਇਕ ਕਾਂਗਰਸ ਨੂੰ ਦਿੱਤੇ। ਅਫ਼ਸੋਸ ਦੀ ਗੱਲ ਹੈ ਕਿ ਕਾਂਗਰਸੀਆਂ ਨੇ ਵਿਵਾਦਪੂਰਨ ਢੰਗ ਨਾਲ ਅਜੇ ਤੱਕ ਕਾਂਗਰਸ ਦਾ ਕੋਈ ਚੰਗਾ ਨੇਤਾ ਨਹੀਂ ਲੱਭਿਆ | ਸਾਢੇ 4 ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਅੱਜ ਪਾਰਟੀ ਕੋਲ ਇੱਕ ਚੰਗੇ ਨੇਤਾ ਦੀ ਚੋਣ ਕਰਨ ਦਾ ਮੌਕਾ ਹੈ |

Spread the love